
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭੋਗਪੁਰ ਡਿਊਟੀ ਤੋਂ ਪਰਤ ਰਹੇ ਐਕਟਿਵ ਸਵਾਰ ਥਾਣੇਦਾਰ ਦੀ ਕੈਂਟਰ ਦੀ ਫੇਟ ਵੱਜਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣੇਦਾਰ ਜਸਵਿੰਦਰ ਸਿੰਘ ਥਾਣਾ ਕਰਤਾਰਪੁਰ 'ਚ ਤਾਇਨਾਤ ਸੀ।
ਉਸ ਦੀ ਪਤਨੀ ਨੇ ਕਿਹਾ ਕਿ ਉਹ ਆਪਣੇ ਦਿਓਰ ਨਾਲ ਘਰੇਲੂ ਸਾਮਾਨ ਖ਼ਰੀਦ ਕੇ ਵਾਪਸ ਆ ਰਹੀ ਸੀ। ਉਸ ਦਾ ਪਤੀ ਥਾਣੇਦਾਰ ਜਸਵਿੰਦਰ ਸਿੰਘ ਅਕਟਿਵਾ ’ਤੇ ਸਵਾਰ ਹੋ ਕੇ ਕਾਰ ਦੇ ਅੱਗੇ ਜਾ ਰਿਹਾ ਸੀ, ਜਦੋਂ ਜਸਵਿੰਦਰ ਸਿੰਘ ਡੱਲੀ ਨੇੜੇ ਇਕ ਹਸਪਤਾਲ ਕੋਲ ਪੁੱਜਾ ਤਾਂ ਜਲੰਧਰ ਵੱਲੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਨੇ ਮੇਰੇ ਪਤੀ ਦੇ ਅਕਟਿਵਾ ਨੂੰ ਫੇਟ ਮਾਰ ਦਿੱਤੀ 'ਤੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।