ਢਾਬੇ ’ਤੇ ਲੋਕਾਂ ਨੂੰ ਧਮਕਾਉਣ ਵਾਲਾ ਥਾਣੇਦਾਰ ਹੋਇਆ ਸਸਪੈਂਡ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੰਗਾ ਨਵਾਂਸ਼ਹਿਰ ਰੋਡ ’ਤੇ ਸਥਿਤ ਇਕ ਢਾਬੇ ’ਤੇ ਖਾਣਾ ਖਾ ਰਹੇ ਲੋਕਾਂ ਨੂੰ ਹੱਥ ਵਿਚ ਪਿਸਤੌਲ ਲੈ ਕੇ ਧਮਕਾਉਣ ਵਾਲੇ ਥਾਣੇਦਾਰ ਨੂੰ ਐੱਸ. ਐੱਸ. ਪੀ. ਨੇ ਸਸਪੈਂਡ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ਼ ਨਵਾਂਸ਼ਹਿਰ ’ਚ ਤਾਇਨਾਤ ਇਕ ਏ. ਐੱਸ. ਆਈ. ਨੇ ਨਵਾਂਸ਼ਹਿਰ ਦੇ ਬੰਗਾ ਰੋਡ ’ਤੇ ਸਥਿਤ ਲਾਲ ਢਾਬੇ ’ਤੇ ਖਾਣਾ ਖਾ ਰਹੇ ਲੋਕਾਂ ਨੂੰ ਹੱਥ ’ਚ ਪਿਸਤੌਲ ਲੈ ਕੇ ਕਥਿਤ ਤੌਰ ’ਤੇ ਡਰਾਇਆ ਧਮਕਾਇਆ ਸੀ।

ਉਥੇ ਮੌਜੂਦ ਇਕ ਵਿਅਕਤੀ ਮੱਖਣ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਤੋਂ ਆਏ ਸਨ ਤੇ ਵਾਪਸੀ ’ਤੇ ਢਾਬੇ ’ਤੇ ਖਾਣਾ ਖਾਣ ਦੇ ਲਈ ਰੁਕੇ। ਇਸੇ ਦੌਰਾਨ ਇਕ ਏ. ਐੱਸ. ਆਈ. ਮੌਕੇ ’ਤੇ ਖਾਣਾ ਖਾਣ ਆਇਆ। ਥਾਣੇਦਾਰ ਨੇ ਉਥੇ ਢਾਬੇ 'ਤੇ ਲੋਕਾ ਨੂੰ ਪਿਸਤੌਲ ਦਾ ਡਰ ਵਿਖਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ।