
ਸਰਦੂਲਗੜ , (ਬਲਜਿਂਦਰ ਸਿੰਘ ) : ਪੁਲਿਸ ਨੇ ਚੋੋਰੀ ਦੇ ਅਨਟਰੇਸ ਮੁਕੱਦਮੇ ਨੂੰ ਇਕ ਹਫਤੇ ਅੰਦਰ ਟਰੇਸ ਕਰਕੇ 3 ਮੁਲਜ਼ਮਾਂ ਨੂੰ ਗਿ੍ਰਫਤਾਰ ਉਨ੍ਹਾਂ ਪਾਸੋੋਂ ਚੋੋਰੀਮਾਲ ਇਕ ਪਿ੍ਰੰਟਰ ਮਾਰਕਾ ਕੈਨਿਨ, ਇਕ ਐਲ.ਈ.ਡੀ. 32 ਇੰਚ ਅਤੇ ਖੇਡਾਂ ਦਾ ਸਮਾਨ ਕਿ੍ਰਕਟ ਬੈਟ/ਗੇਂਦਾ ਪਲਾਸਟਿਕ ਆਦਿ ਬਰਾਮਦ ਕਰ ਲਿਆ ਹੈ।ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾਂ ਨੇ ਦੱਸਿਆ ਕਿ 13 ਅਪ੍ਰੈਲ 2021 ਨੂੰ ਅਮਰਦੀਪ ਕੌੌਰ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਸਰਦੂਲਗੜ ਨੇ ਥਾਣਾ ਸਰਦੂਲਗੜ ਪੁਲਿਸ ਪਾਸ ਲਿਖਤੀ ਦਰਖਾਸ਼ਤ ਦਿੱਤੀ ਕਿ ਮਿਤੀ 9 ਅਪ੍ਰੈਲ 2021 ਤੋੋਂ 12-04-2021 ਦਰਮਿਆਨ ਕਿਸੇ ਅਣਪਛਾਤੇ ਵਿਆਕਤੀਆਂ ਨੇ ਸਕੂਲ ਅੰਦਰ ਦਾਖਲ ਹੋੋ ਕੇ ਡੀ.ਵੀ.ਆਰ, 32 ਇੰਚੀ ਐਲ.ਈ.ਡੀ, ਕੈਮਰੇ, ਪਿ ਪੱਖੇ, ਖੇਡਾਂ ਦਾ ਸਮਾਨ ਅਤੇ ਮਿੱਡ ਡੇ ਮੀਲ ਦਾ ਸਮਾਨ ਜਿਸਦੀ ਕੁੱਲ ਕੀਮਤ 60,000/-ਰੁਪਏ ਬਣਦੀ ਹੈ ਨੂੰ ਚੋੋਰੀ ਕਰਕੇ ਲੈ ਗਏ।
ਮੁਦੱਈ ਵੱਲੋਂ ਦਿੱਤੀ ਦਰਖਾਸ਼ਤ ਪਰ ਨਾਮਲੂਮ ਵਿਰੁੱਧ ਮੁਕੱਦਮਾ ਅ/ਧ 457,380 ਹਿੰ:ਦੰ: ਥਾਣਾ ਸਰਦੂਲਗੜ ਦਰਜ ਕਰਕੇ ਅਜੇ ਪ੍ਰੋੋਚਾ, ਮੁੱਖ ਅਫਸਰ ਥਾਣਾ ਸਰਦੂਲਗੜ ਦੀ ਅਗਵਾਈ ’ਚ ਏ ਐਸ ਆਈ ਭੁਪਿੰਦਰ ਸਿੰਘ ਵੱਲੋੋਂ ਤਫਤੀਸ ਅਮਲ ’ਚ ਲਿਆ ਕੇ ਮੁਕੱਦਮਾ ਨੂੰ ਟਰੇਸ ਕੀਤਾ ਗਿਆ। ਇਸ ਮੁਕੱਦਮੇ ’ਚ 3 ਮੁਲਜ਼ਮਾਂ ਸ਼ਤੀਸ ਕੁਮਾਰ ਉਰਫ ਬੰਟੀ ਪੁੱਤਰ ਸੁਰੇਸ਼ ਕੁਮਾਰ, ਨਵਜੀਤ ਸਿੰਘ ਉਰਫ ਮੋੋਟੂ ਪੁੱਤਰ ਜੁਗਰਾਜ ਸਿੰਘ ਅਤੇ ਗੁਰਲਾਲ ਸਿੰਘ ਪੁੱਤਰ ਜਗਸੀਰ ਸਿੰਘ ਵਾਸੀਅਨ ਸਰਦੂਲਗੜ ਨੂੰ ਨਾਮਜਦ ਕਰਕੇ ਗਿ੍ਰਫਤਾਰ ਕੀਤਾ ਗਿਆ। ਜਿਨ੍ਹਾਂ ਪਾਸੋੋਂ ਇੱਕ ਪਿ੍ਰੰਟਰ ਮਾਰਕਾ ਕੈਨਿਨ, ਇੱਕ ਐਲ.ਈ.ਡੀ. 32”, ਦੋ ਕਿ੍ਰਕਟ ਬੈਟ ਪਲਾਸਟਿਕ ਤੇ ਦੋੋ ਗੇਂਦਾਂ ਨੂੰ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਕੀ ਰਹਿੰਦਾ ਸਮਾਨ ਜਲਦ ਬਰਾਮਦ ਕਰਾਇਆ ਜਾਵੇਗਾ।
ਫੜੀ ਬਰਾਮਦਗੀ ਦਿਖਾਉਂਦੇ ਪੁਲਸ ਮੁਲਾਜਮ।