ਨਾਬਾਲਗ ਕੁੜੀ ਦੀ ਫੋਟੋ ਲਗਾ ਕੇ ਫੇਸਬੁੱਕ ਦੀ ਆਈ. ਡੀ. ਬਣਾ ਕੀਤੇ ਅਸ਼ਲੀਲ ਕੁਮੈਂਟ , ਮਾਮਲਾ ਦਰਜ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ਵਿਖੇ ਨਾਬਾਲਗ ਕੁੜੀ ਦੀ ਫੋਟੋ ਲਗਾ ਕੇ ਫੇਸਬੁੱਕ ’ਤੇ ਉਸ ਦੀ ਨਕਲੀ ਆਈ. ਡੀ. ਬਣਾਉਣ ਤੋਂ ਬਾਅਦ ਅਸ਼ਲੀਲ ਕੁਮੈਂਟ ਪਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਕੁੜੀ ਦੇ ਮਾਮੇ ਦੇ ਬਿਆਨਾਂ ’ਤੇ ਥਾਣਾ ਰਾਵਲਪਿੰਡੀ ਫਗਵਾੜਾ ਦੀ ਪੁਲਿਸ ਨੇ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਕੁੜੀ ਦੇ ਮਾਮੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਸ ਦੀ ਭਾਣਜੀ ਦੀ ਫੋਟੋ ਲਗਾ ਕੇ ਫੇਸਬੁੱਕ ’ਤੇ ਨਕਲੀ ਆਈ. ਡੀ. ਬਣਾ ਕੇ ਅਣਪਛਾਤੇ ਵਿਅਕਤੀ ਵੱਲੋਂ ਅਸ਼ਲੀਲ ਕੁਮੈਂਟ ਪਾ ਕੇ ਇਹ ਹਰਕਤ ਕੀਤੀ ਗਈ ਹੈ। ਪੁਲਿਸ ਤਫ਼ਤੀਸ਼ ਤੋਂ ਬਾਅਦ ਮਾਮਲੇ ’ਚ ਗੌਰਵ ਕਲੇਰ ਪੁੱਤਰ ਗਿਆਨ ਚੰਦ ਵਾਸੀ ਕੋਟਲੀ ਥਾਨ ਸਿੰਘ ਜ਼ਿਲ੍ਹਾ ਜਲੰਧਰ ਨੂੰ ਸ਼ਾਮਲ ਪਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।