ਕੈਂਸਰ ਸਮੇਤ ਕਈ ਬਿਮਾਰੀਆਂ ਦਾ ਇਲਾਜ ਕਰਦੀਆਂ ਨੇ ਆਲੂ ਦੀਆਂ ਛਿੱਲੜਾਂ! ਜਾਣੋ ਕਿਵੇਂ

by jaskamal

ਨਿਊਜ਼ ਡੈਸਕ ਜਸਕਮਲ : ਸਬਜ਼ੀਆਂ ਦਾ ਰਾਜਾ ਕਹੇ ਜਾਣ ਵਾਲੇ ਆਲੂ ਗੁਣਾਂ ਨਾਲ ਭਰਪੂਰ ਹੁੰਦੇ ਹਨ। ਆਲੂ 'ਚ ਪਾਏ ਜਾਣ ਵਾਲੇ ਪੋਟਾਸ਼ੀਅਮ, ਕੈਲਸ਼ੀਅਮ, ਲੋਹਾ ਤੇ ਫਾਸਫੋਰਸ ਨਾਲ ਸਿਹਤ ਨੂੰ ਕਈ ਫ਼ਾਇਦੇ ਹੁੰਦੇ ਹਨ। ਆਲੂਆਂ 'ਚ ਵਿਟਾਮਿਨ-ਏ, ਬੀ, ਤੇ ਸੀ, ਵੀ, ਪਾਏ ਜਾਂਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ ਲਈ ਲਾਭਦਾਇਕ ਹੁੰਦੇ ਹਨ। ਬਹੁਤ ਸਾਰੇ ਲੋਕ ਆਲੂ ਦੀ ਵਰਤੋਂ ਕਰਨ ਮਗਰੋਂ ਇਸ ਦੀ ਛਿੱਲੜ ਉਤਾਰ ਕੇ ਸੁੱਟ ਦਿੰਦੇ ਹਨ। ਕੀ ਤੁਸੀਂ ਆਲੂ ਦੀਆਂ ਛਿੱਲੜਾਂ ਨੂੰ ਖਾਣ ਬਾਰੇ ਸੋਚਿਆ ਹੈ? ਜਿੰਨੇ ਆਲੂ ਗੁਣਾਂ ਨਾਲ ਭਰਪੂਰ ਹੁੰਦੇ ਹਨ, ਉਨੇ ਇਸ ਦੀ ਛਿੱਲੜ ਫ਼ਾਇਦੇਮੰਦ ਹੁੰਦੀ ਹੈ। ਆਲੂ ਦੀਆਂ ਛਿੱਲੜਾਂ ਦੀ ਵਰਤੋਂ ਕਰਨ ਨਾਲ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅੱਜ ਤੁਹਾਨੂੰ ਆਲੂਆਂ ਦੇ ਨਾਲ-ਨਾਲ ਇਸ ਦੀਆਂ ਛਿੱਲੜਾਂ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। 

ਪੱਥਰੀ ਦੀ ਬਿਮਾਰੀ ਤੋਂ ਮਿਲਦੀ ਐ ਨਿਜਾਤ 
ਗੁਰਦੇ ਦੀ ਪੱਥਰੀ ਮੁੱਖ ਰੂਪ ਨਾਲ ਖੂਨ 'ਚ ਯੂਰਿਕ ਐਸਿਡ ਦਾ ਪੱਧਰ ਵੱਧਣ ਨਾਲ ਬਣਦੀ ਹੈ। ਆਲੂਆਂ ਦਾ ਸੇਵਨ ਖੂਨ 'ਚ ਯੂਰਿਕ ਐਸਿਡ ਦੇ ਪੱਧਰ ਨੂੰ ਬਰਾਬਰ ਰੱਖਦਾ ਹੈ, ਜਿਸ ਨਾਲ ਪੱਥਰੀ ਦੀ ਸਮੱਸਿਆ ਨਹੀਂ ਹੁੰਦੀ। ਇਸ ਨਾਲ ਆਲੂਆਂ 'ਚ ਮੌਜੂਦ ਲੋਹਾ ਤੇ ਕੈਲਸ਼ੀਅਮ ਗੁਰਦੇ 'ਚ ਮੌਜੂਦ ਪੱਥਰੀ ਨੂੰ ਘੱਟ ਕਰਨ ਦਾ ਕੰਮ ਵੀ ਕਰਦਾ ਹੈ। 

ਬਲੱਡ ਪ੍ਰੈਸ਼ਰ ਰੱਖਦਾ ਹੈ ਕੰਟਰੋਲ 
ਆਲੂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ 'ਚ ਬੇਹੱਦ ਲਾਹੇਵੰਦ ਹੁੰਦੇ ਹਨ। ਆਲੂਆਂ 'ਚ ਵਧੀਆ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ 'ਚ ਮਦਦ ਕਰਦਾ ਹੈ।

ਦਿਮਾਗ ਨੂੰ ਕਰਦਾ ਹੈ ਮਜ਼ਬੂਤ 
ਦਿਮਾਗੀ ਕੋਸ਼ਿਕਾਵਾਂ ਨੂੰ ਸਿਹਤਮੰਦ ਰੱਖਣ ਲਈ ਗਲੂਕੋਜ਼, ਵਿਟਾਮਿਨਸ, ਆਕਸੀਜ਼ਨ, ਓਮੇਗਾ-3 ਅਤੇ ਕਈ ਤਰ੍ਹਾਂ ਦੇ ਫੈਟੀ ਐਸਿਡ ਦੀ ਲੋੜ ਪੈਂਦੀ ਹੈ। ਆਲੂਆਂ 'ਚ ਇਹ ਸਾਰੇ ਤੱਤ ਪਾਏ ਜਾਂਦੇ ਹਨ। ਆਲੂ ਦਿਮਾਗ ਨੂੰ ਥੱਕਣ ਤੋਂ ਰੋਕਦੇ ਹਨ ਤੇ ਤੁਹਾਨੂੰ ਹਰ ਸਮੇਂ ਚੌਕਸ ਰੱਖਦੇ ਹਨ।

ਕੋਲੈਸਟਰੌਲ ਨੂੰ ਕਰਦਾ ਹੈਘੱਟ
ਸਰੀਰ 'ਚ ਕੋਲੈਸਟਰੌਲ ਦੇ ਵੱਧਣ ਕਾਰਨ ਦਿਲ ਦੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਆਲੂ ਦੀ ਛਿੱਲੜ 'ਚ ਉੱਚਿਤ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਸਰੀਰ 'ਚ ਕੋਲੈਸਟਰੌਲ ਦੀ ਮਾਤਰਾ ਨੂੰ ਨਿਯਮਿਤ ਰੱਖਦਾ ਹੈ।

ਸੜੀ ਹੋਈ ਚਮੜੀ 'ਤੇ ਇਸ ਦੀ ਵਰਤੋਂ ਕਰੋ 
ਚਮੜੀ ਦੇ ਜਲਣ 'ਤੇ ਆਲੂ ਦੀ ਛਿੱਲੜ ਲਗਾਓ। ਇਸ ਨਾਲ ਦਰਦ 'ਚ ਬਹੁਤ ਅਰਾਮ ਮਿਲੇਗਾ।

ਕੈਂਸਰ ਤੋਂ ਬਚਾਅ 
ਲਾਲ ਆਲੂਆਂ 'ਚ ਫਲੈਵੋਨਾਈਡ ਐਂਟੀਆਕਸੀਡੈਂਟ, ਫੋਲੇਟ ਤੇ ਵਿਟਾਮਿਨ-ਏ ਭਰਪੂਰ ਮਾਤਰਾ 'ਚ ਉਪਲੱਬਧ ਹੁੰਦੇ ਹਨ, ਜੋ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਉਣ 'ਚ ਮਦਦ ਕਰਦੇ ਹਨ।