ਪੰਜਾਬ: ਸਤਿਸੰਗ ਪਾਰਕ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

by nripost

ਲੁਧਿਆਣਾ (ਰਾਘਵ): ਫੋਕਲ ਪੁਆਇੰਟ ਜੀਵਨ ਨਗਰ ਰੋਡ ਪੁੱਡਾ ਨਰਸਰੀ ਸਤਿਸੰਗ ਪਾਰਕ ਵਿਚ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫ਼ੈਲ ਗਈ। ਇਸ ਦੀ ਸੂਚਨਾ ਤੁਰਰੰਤ ਪੁਲਸ ਨੂੰ ਦਿੱਤੀ ਗਈ, ਜਿਸ ਦੇ ਨਾਲ ਹੀ ਥਾਣਾ ਫ਼ੋਕਲ ਪੁਆਇੰਟ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਨੌਜਵਾਨ ਦੇ ਪੈਰਾਂ ਦੇ ਦੋਹਾਂ ਅੰਗੂਠਿਆਂ ਵਿਚ ਖ਼ੂਨ ਜੰਮਿਆ ਹੋਇਆ ਸੀ ਤੇ ਨੱਕ ਵਿਚੋਂ ਝੱਗ ਨਿਕਲ ਰਹੀ ਸੀ। ਉਸ ਕੋਲੋਂ ਅਜਿਹਾ ਕੁਝ ਨਹੀਂ ਮਿਲਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ।