ਰਾਹਤ ਭਰੀ ਖਬਰ : ਲੰਪੀ ਸਕਿਨ ਬਿਮਾਰੀ ਲਈ ਪੰਜਾਬ ਸਰਕਾਰ ਨੇ ਜਾਰੀ ਕੀਤੀ ਲੱਖਾਂ ਦੀ ਗ੍ਰਾੰਟ…

by jaskamal

6 ਅਗਸਤ, ਨਿਊਜ਼ ਡੈਸਕ (ਸਿਮਰਨ) : ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕੀਤਾ ਗਿਆ। ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਲੰਪੀ ਸ੍ਕਿਨ ਬਿਮਾਰੀ ਨੂੰ ਰੋਕਣ ਲਈ 75 ਲਖ ਦੀ ਗ੍ਰਾੰਟ ਜਾਰੀ ਕੀਤੀ ਗਈ ਹੈ। ਤਾ ਜੋ ਪਸ਼ੂਆਂ ਦਾ ਪੰਜਾਬ ਦੇ ਵਿਚ ਸਹੀ ਢੰਗ ਨਾਲ ਇਲਾਜ਼ ਹੋ ਸਕੇ।

ਉਨ੍ਹਾਂ ਕਿਹਾ ਕਿ ਕੁਝ ਹੀ ਦਿਨਾਂ ਵਿੱਚ ਜਿਸ ਤਰ੍ਹਾਂ ਇਹ ਵਾਇਰਸ ਗਊਆਂ ਲਈ ਘਾਤਕ ਸਾਬਤ ਹੋਇਆ ਹੈ। ਇਸ ਨੂੰ ਰੋਕਣਾ ਅਤੇ ਕਾਰਨਾਂ ਦਾ ਪਤਾ ਲਗਾਉਣਾ ਬਹੁਤ ਜ਼ਰੂਰੀ ਸੀ, ਜਿਸ 'ਤੇ ਪੰਜਾਬ ਸਰਕਾਰ ਨੇ ਤੁਰੰਤ ਨੋਟਿਸ ਲੈਂਦਿਆਂ ਕਾਰਵਾਈ ਕੀਤੀ ਹੈ।

ਦੱਸ ਦਈਏ ਕਿ ਬਿਮਾਰੀ ਦੀ ਰੋਕਥਾਮ ਲਈ 75 ਲੱਖ ਦਾ ਫੰਡ ਜਾਰੀ ਕਰਨ ਦੇ ਨਾਲ-ਨਾਲ ਸਰਕਾਰ ਵੱਲੋਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਹੈੱਡਕੁਆਰਟਰਾਂ 'ਤੇ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਖੇਤਰਾਂ ਦਾ ਲਗਾਤਾਰ ਦੌਰਾ ਕਰਨ ਦੀ ਹਿਦਾਇਤਾਂ ਦਿੱਤੀਆਂ ਗਈਆਂ ਹਨ।

ਇਸਦੇ ਨਾਲ ਹੀ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਗਊ ਪਾਲਕਾਂ ਅਤੇ ਡੇਅਰੀ ਕਾਰੋਬਾਰਾਂ ਨੂੰ ਅਪੀਲ ਕੀਤੀ ਹੈ ਕਿ ਮੱਖੀਆਂ/ਮੱਛਰ ਇਸ ਬਿਮਾਰੀ ਦੇ ਫੈਲਣ ਦਾ ਕਾਰਨ ਬਣ ਰਹੇ ਹਨ, ਇਸ ਲਈ ਸੰਕਰਮਿਤ ਗਊਆਂ ਨੂੰ ਸਿਹਤਮੰਦ ਗਾਵਾਂ ਤੋਂ ਦੂਰ ਰੱਖੋ। ਜੇਕਰ ਕਿਤੇ ਵੀ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨਜ਼ਦੀਕੀ ਪਸ਼ੂ ਹਸਪਤਾਲ ਨਾਲ ਸੰਪਰਕ ਕਰੋ ਤਾ ਜੋ ਇਸ ਬਿਮਾਰੀ ਨੂੰ ਪੰਜਾਬ 'ਚ ਫੈਲਣ ਤੋਂ ਰੋਕਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਦੁਨੀਆਂ ਭਰ ਦੇ ਵਿਚ ਕੋਰੋਨਾ ਵਾਇਰਸ ਤੋਂ ਬਾਅਦ ਮੰਕੀਪੋਕਸ ਬਿਮਾਰੀ ਫੈਲਨ ਲੱਗ ਗਈ ਹੈ। ਤੇ ਹੁਣ ਜਾਨਵਰਾਂ ਦੇ ਵਿਚ ਵੀ ਲੰਪੀ ਸ੍ਕਿਨ ਨਾਮ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਦੱਸਿਆ ਜਾ ਰਿਹਾ ਕਿ ਇਸ ਬਿਮਾਰੀ ਦੇ ਨਾਲ ਕਈ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਦੀ ਜੇਕਰ ਗੱਲ ਕਰੀਏ ਤਾ ਇਥੇ ਵੀ ਕਈ ਪਸ਼ੂ ਇਸ ਬਿਮਾਰੀ ਦੀ ਭੇਂਟ ਚੜੇ ਹਨ।