
ਚੰਡੀਗੜ੍ਹ (ਰਾਘਵ): ਪੰਜਾਬ ਸਰਕਾਰ ਨੇ ਦਫ਼ਤਰ ਸਮੇਂ ਸਿਰ ਨਹੀਂ ਪਹੁੰਚਣ ਵਾਲੇ ਮੁਲਾਜ਼ਮਾਂ ਖਿਲਾਫ਼ ਸਖਤੀ ਕੀਤੀ ਹੈ। ਮੁਲਾਜ਼ਮਾਂ ਦੀ ਹਾਜ਼ਰੀ ਸਮੇਂ ਸਿਰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਦੀ ਹਾਜ਼ਰੀ ਹੁਣ ਐੱਮ ਸੇਵਾ ਐਪ (M Seva App) ਰਾਹੀਂ ਲੱਗੇਗੀ। ਹਾਜ਼ਰੀ ਸਵੇਰੇ 9 ਵਜੇ ਤੋਂ ਇਕ ਮਿੰਟ ਪਹਿਲਾਂ ਤੇ ਛੁੱਟੀ ਵੇਲੇ ਸ਼ਾਮ ਨੂੰ 5 ਵਜੇ ਤੋਂ ਇਕ ਮਿੰਟ ਬਾਅਦ ਲਗਾਉਣੀ ਹੋਵੇਗੀ। ਜੇਕਰ ਕੋਈ ਟਰਾਂਸਪੋਰਟ ਵਿਭਾਗ ਦਾ ਮੁਲਾਜ਼ਮ ਸਮੇਂ ਸਿਰ ਨਹੀਂ ਪਹੁੰਚਦਾ ਹੈ ਤਾਂ ਉਸ ਦੀ ਤਨਖਾਹ ਵੀ ਕੱਟੀ ਜਾਵੇਗੀ।