ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਟਿਕਰੀ ਬਾਰਡਰ ਤੇ ਪਹੁੰਚੇ

by simranofficial

ਐਨ. ਆਰ. ਆਈ. ਮੀਡਿਆ :- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਟਿਕਰੀ ਬਾਰਡਰ ਤੇ ਪਹੁੰਚ ਚੁੱਕੇ ਨੇ ,ਕਿਸਾਨਾਂ ਦੇ ਹੱਕ ਚ ਪੰਜਾਬੀ ਕਲਾਕਾਰ ਲਗਾਤਾਰ ਆਪਣਾ ਸਾਥ ਦੇ ਰਹੇ ਨੇ, ਸਿੱਧੂ ਮੂਸੇਵਾਲਾ ਦਾ ਸਾਫ ਕਹਿਣਾ ਹੈ ਕਿ ਪੰਜਾਬੀ ਇੱਕ ਵਾਰ ਜ਼ਰੂਰ ਇੱਥੇ ਆ ਕੇ ਆਪਣੀ ਹਾਜਰੀ ਲਗਾਉਣ ,ਇਸ ਮੌਕੇ ਤੇ ਭਾਰੀ ਗਿਣਤੀ ਚ ਨੌਜਵਾਨ ਉੰਨਾ ਦੇ ਨਾਲ ਨਜਰ ਆਏ |

ਕਿਸਾਨ ਦਿੱਲੀ ਪਹੁੰਚੇ ਹੋਏ ਨੇ , ਇਹ ਪੰਜਵਾਂ ਦਿਨ ਹੈ ਜਦ ਕਿਸਾਨਾਂ ਦੇ ਵਲੋਂ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ , ਕੇਂਦਰ ਸਰਕਾਰ ਨੇ ਨਵਾਂ ਸੱਦਾ ਵੀ ਕਿਸਾਨਾਂ ਨੂੰ ਗੱਲਬਾਤ ਦਾ ਦਿੱਤਾ ਹੈ ,ਤਾਂ ਜੋ ਇਸ ਸਮੱਸਿਆ ਦਾ ਹਲ ਹੋ ਸਕੇ ,ਅਤੇ ਕਿਸਾਨ ਵੀ ਖੁਸ਼ੀ ਖੁਸ਼ੀ ਆਪਣੇ ਘਰ ਵਾਪਿਸ ਜਾਨ | ਕਿਸਾਨ ਲਗਾਤਰ ਡੱਟੇ ਹੋਏ ਨੇ, ਅਤੇ ਕਲਾਕਾਰਾਂ ਦਾ ਆਉਣਾ ਵੀ ਕਿਸਾਨੀ ਸੰਗਰਸ਼ ਨੂੰ ਇੱਕ ਵੱਖਰਾ ਮੋੜ ਦਿੰਦਾ ਹੈ |