ਰਾਹੁਲ ਗਾਂਧੀ ਦਾ ਇੱਕ ਵਾਰ ਫਿਰ ਕੇਂਦਰ ਸਰਕਾਰ ਤੇ ਹਮਲਾ

by simranofficial

ਨਵੀਂ ਦਿੱਲੀ (ਐਨ .ਆਰ .ਆਈ ਮੀਡਿਆ) : ਰਾਹੁਲ ਗਾਂਧੀ ਨੇ ਇੱਕ ਵਾਰ ਫੇਰ ਨਰੇਂਦਰ ਮੋਦੀ ਤੇ ਸ਼ਬਦਾਵਲੀ ਹਮਲਾ ਕਰਦੇ ਹੋਏ ਓਹਨਾ ਤੋਂ ਸਵਾਲ ਪੁੱਛੇ ਇਹ ਸਵਾਲ ਓਹਨਾ ਦੇ ਕੋਰੋਨਾ ਦੇ ਨਾਲ ਸੰਬੰਧਤ ਸਨ,ਤੇ ਓਹਨਾ ਨੇ ਟਵੀਟ ਰਹੀ ਇਹ ਸਵਾਲ ਪੁੱਛਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਸਰਕਾਰ ਨੇ ਕਿਹੜੀਆਂ ਕੰਪਨੀਆਂ ਦੀ ਵੈਕਸੀਨ ਨੂੰ ਭਾਰਤੀਆਂ ਲਈ ਚੁਣਿਆ ਹੈ ਅਤੇ ਉਨ੍ਹਾਂ ਨੂੰ ਚੁਣਨ ਦੇ ਕਿਹੜੇ ਕਾਰਨ ਹਨ।

ਦੂਜਾ, ਕਿਨ੍ਹਾ ਲੋਕਾਂ ਨੂੰ ਪਹਿਲਾਂ ਕੋਰੋਨਾ ਟੀਕਾ ਦਿੱਤਾ ਜਾਵੇਗਾ ਅਤੇ ਕੋਵਿਡ ਟੀਕੇ ਦੀ ਵੰਡ ਲਈ ਸਰਕਾਰ ਨੇ ਕੀ ਯੋਜਨਾ ਬਣਾਈ ਹੈ। ਰਾਹੁਲ ਗਾਂਧੀ ਨੇ ਇਹ ਵੀ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦੀ ਵਰਤੋਂ ਮੁਫਤ ਕੋਰੋਨਾ ਟੀਕੇ ਲਈ ਕੀਤੀ ਜਾਏਗੀ। ਸਾਬਕਾ ਕਾਂਗਰਸ ਪ੍ਰਧਾਨ ਨੇ ਇਹ ਵੀ ਦੱਸਣ ਲਈ ਕਿਹਾ ਹੈ ਕਿ ਸਾਰੇ 130 ਕਰੋੜ ਭਾਰਤੀਆਂ ਨੂੰ ਕਦੋ ਤੱਕ ਕੋਰੋਨਾ ਟੀਕਾ ਲਗਾਇਆ ਜਾਵੇਗਾ?