ਬ੍ਰਾਜ਼ੀਲ ‘ਚ ਮੀਂਹ ਨੇ ਮਚਾਈ ਤਬਾਹੀ; ਹੁਣ ਤਕ 185 ਲੋਕਾਂ ਦੀ ਮੌਤ, ਕਈ ਲਾਪਤਾ

by jaskamal

ਨਿਊਜ਼ ਡੈਸਕ : ਬ੍ਰਾਜ਼ੀਲ ਦੇ ਉੱਤਰੀ ਪੈਟ੍ਰੋਪੋਲਿਸ ਸ਼ਹਿਰ ਰੀਓ ਡੀ ਜੇਨੇਰੀਓ ਵਿਚ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 185 ਹੋ ਗਈ ਹੈ। ਰੀਓ ਡੀ ਜੇਨੇਰੀਓ ਰਾਜ ਦੇ ਫਾਇਰ ਵਿਭਾਗ ਨੇ ਕਿਹਾ ਕਿ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਦੇ ਨਵੇਂ ਖ਼ਤਰੇ ਦੇ ਵਿਚਕਾਰ ਮੰਗਲਵਾਰ ਨੂੰ 400 ਤੋਂ ਵੱਧ ਬਚਾਅ ਕਰਮਚਾਰੀਆਂ ਨੂੰ ਆਪਣੇ ਬਚਾਅ ਕਾਰਜ ਨੂੰ ਮੁਅੱਤਲ ਕਰਨਾ ਪਿਆ। 

ਦੱਸਣਯੋਗ ਹੈ ਕਿ 85 ਲੋਕ ਹਾਲੇੇ ਵੀ ਲਾਪਤਾ ਹਨ। ਰੀਓ ਡੀ ਜੇਨੇਰੀਓ ਦੇ ਗਵਰਨਰ ਕਲੌਡੀਓ ਕਾਸਤਰੋ ਨੇ ਕਿਹਾ ਕਿ 15 ਫਰਵਰੀ ਨੂੰ ਸਾਲ 1932 ਤੋਂ ਬਾਅਦ ਸਭ ਤੋਂ ਭਾਰੀ ਮੀਂਹ ਪਿਆ। ਮੰਗਲਵਾਰ ਨੂੰ ਇੱਥੇ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ, ਲੋਕਾਂ ਨੇ ਸ਼ਹਿਰ 'ਚ ਸਫਾਈ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਕੂੜਾ ਇਕੱਠਾ ਕਰਨ ਵਾਲੀ ਕੰਪਨੀ ਮੁਤਾਬਕ ਹੁਣ ਤੱਕ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਪੈਦਾ ਹੋਈ ਕਰੀਬ 620 ਟਨ ਮਿੱਟੀ ਤੇ ਮਲਬਾ ਹਟਾਇਆ ਜਾ ਚੁੱਕਾ ਹੈ।