ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ’ਚ ਦੱਸਿਆ : ਸੀਡੀਐੱਸ ਰਾਵਤ ਦੀ ਦੇਹਾਂਤ ਦੇ ਮਾਮਲੇ ਦੀ ਜਾਂਚ ਸ਼ੁਰੂ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ’ਚ ਦੱਸਿਆ : ਸੀਡੀਐੱਸ ਰਾਵਤ ਦੀ ਦੇਹਾਂਤ ਦੇ ਮਾਮਲੇ ਦੀ ਜਾਂਚ ਸ਼ੁਰੂ

ਨਿਊਜ਼ ਡੈਸਕ : ਭਾਰਤੀ ਹਵਾਈ ਸੈਨਾ (IAF) ਨੇ ਬੁੱਧਵਾਰ ਨੂੰ ਤਾਮਿਲਨਾਡੂ ‘ਚ Mi 17 V5 ਹੈਲੀਕਾਪਟਰ ਹਾਦਸੇ ‘ਚ ਏਅਰ ਮਾਰਸ਼ਲ ਮਾਨਵੇਂਦਰ ਸਿੰਘ, ਏਅਰ ਆਫਿਸਰ ਕਮਾਂਡਿੰਗ-ਇਨ-ਚੀਫ ਟਰੇਨਿੰਗ ਕਮਾਂਡ ਦੀ ਅਗਵਾਈ ‘ਚ ਤਿੰਨ-ਸੇਵਾ ਜਾਂਚ ਦੇ ਆਦੇਸ਼ ਦਿੱਤੇ ਹਨ, ਜਿਸ ਵਿਚ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ ਹਥਿਆਰਬੰਦ ਬਲਾਂ ਦੇ 11 ਅਧਿਕਾਰੀ ਮਾਰੇ ਗਏ ਸਨ।

ਸਲੂਰ ਏਅਰ ਬੇਸ ‘ਤੇ ਏਅਰ ਟ੍ਰੈਫਿਕ ਕੰਟਰੋਲ ਦਾ ਹੈਲੀਕਾਪਟਰ ਨਾਲ ਕਰੀਬ 12.08 ਵਜੇ ਸੰਪਰਕ ਟੁੱਟ ਗਿਆ ਸੀ। ਜਨਰਲ ਬਿਪਿਨ ਰਾਵਤ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਦੇ ਵਿਦਿਆਰਥੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਨਿਰਧਾਰਤ ਦੌਰੇ ‘ਤੇ ਸਨ। ਰਾਜਨਾਥ ਨੇ ਕਿਹਾ ਕਿ ਗਰੁੱਪ ਕੈਪਟਨ ਵਰੁਣ ਸਿੰਘ ਵੈਲਿੰਗਟਨ ਦੇ ਮਿਲਟਰੀ ਹਸਪਤਾਲ ‘ਚ ਲਾਈਫ ਸਪੋਰਟ ‘ਤੇ ਹਨ ਤੇ ਉਨ੍ਹਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਚੀਫ਼ ਆਫ਼ ਡਿਫੈਂਸ ਸਟਾਫ਼ ਦਾ ਅੰਤਿਮ ਸੰਸਕਾਰ ਪੂਰੇ ਫ਼ੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੋਰ ਅਧਿਕਾਰੀਆਂ ਦਾ ਸਸਕਾਰ “ਉਚਿਤ” ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ।

ਰੱਖਿਆ ਮੰਤਰੀ ਦਾ ਪੂਰਾ ਬਿਆਨ

ਡੂੰਘੇ ਦੁੱਖ ਅਤੇ ਭਾਰੀ ਹਿਰਦੇ ਨਾਲ, ਮੈਂ 8 ਦਸੰਬਰ 2021 ਦੀ ਦੁਪਹਿਰ ਨੂੰ ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ, ਜਨਰਲ ਬਿਪਿਨ ਰਾਵਤ ਦੇ ਜਹਾਜ਼ ‘ਚ ਮਿਲਟਰੀ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਮੰਦਭਾਗੀ ਖ਼ਬਰ ਸੁਣਾਉਣ ਲਈ ਖੜ੍ਹਾ ਹਾਂ। ਹਵਾਈ ਸੈਨਾ ਦੇ Mi17V5 ਹੈਲੀਕਾਪਟਰ ਨੇ ਕੱਲ੍ਹ ਸਵੇਰੇ 11.48 ਵਜੇ ਸੁਲੂਰ ਏਅਰ ਬੇਸ ਤੋਂ ਉਡਾਣ ਭਰੀ ਸੀ ਤੇ ਦੁਪਹਿਰ 12.15 ਵਜੇ ਤੱਕ ਵੈਲਿੰਗਟਨ ਵਿਖੇ ਉਤਰਨ ਦੀ ਸੰਭਾਵਨਾ ਸੀ।

ਸੁਲੂਰ ਏਅਰ ਬੇਸ ‘ਤੇ ਏਅਰ ਟ੍ਰੈਫਿਕ ਕੰਟਰੋਲ ਦਾ ਹੈਲੀਕਾਪਟਰ ਨਾਲ ਕਰੀਬ 12.08 ਵਜੇ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ, ਕੁਝ ਸਥਾਨਕ ਲੋਕਾਂ ਨੇ ਕੂਨੂਰ ਦੇ ਨੇੜੇ ਜੰਗਲ ‘ਚ ਅੱਗ ਦੇਖੀ ਅਤੇ ਮੌਕੇ ‘ਤੇ ਪਹੁੰਚ ਗਏ ਜਿੱਥੇ ਉਨ੍ਹਾਂ ਨੇ ਅੱਗ ਦੀ ਲਪੇਟ ਵਿੱਚ ਫੌਜੀ ਹੈਲੀਕਾਪਟਰ ਦੇ ਮਲਬੇ ਨੂੰ ਦੇਖਿਆ। ਆਸਪਾਸ ਦੇ ਸਥਾਨਕ ਪ੍ਰਸ਼ਾਸਨ ਦੀਆਂ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਤੇ ਹਾਦਸੇ ਵਾਲੀ ਥਾਂ ਤੋਂ ਬਚੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ।