Ranji Trophy : ਸੁਵੇਦ ਨੇ ਦੋਹਰਾ ਸੈਂਕੜਾ ਲਾ ਕੇ ਰਿਕਾਰਡ ਬੁੱਕ ‘ਚ ਦਰਜ ਕਰਾਇਆ ਨਾਂ

by jaskamal

ਨਿਊਜ਼ ਡੈਸਕ : ਮੁੰਬਈ ਦੇ ਯੁਵਾ ਬੱਲੇਬਾਜ਼ ਸੁਵੇਦ ਪਾਰਕਰ ਮੰਗਲਵਾਰ ਨੂੰ ਉੱਤਰਾਖੰਡ ਦੇ ਖ਼ਿਲਾਫ਼ ਰਣਜੀ ਟਰਾਫ਼ੀ ਮੈਚ ਦੇ ਦੌਰਾਨ ਫਰਸਟ ਕਲਾਸ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ 12ਵੇਂ ਬੱਲੇਬਾਜ਼ ਬਣ ਗਏ। ਪਾਰਕਰ ਨੇ ਅਲੂਰ ਕ੍ਰਿਕਟ ਗਰਾਊਂਡ 'ਤੇ ਖੇਡੇ ਜਾ ਰਹੇ ਪੰਜ ਰੋਜ਼ਾ ਮੈਚ ਦੇ ਦੂਜੇ ਦਿਨ ਮੁੰਬਈ ਨੂੰ 600 ਦੌੜਾਂ ਦੇ ਪਾਰ ਪਹੁੰਚਾਉਣ 'ਚ ਆਪਣੇ ਦੋਹਰੇ ਸੈਂਕੜੇ ਨਾਲ ਯੋਗਦਾਨ ਦਿੱਤਾ।

ਪਾਰਕਰ ਰਣਜੀ ਟਰਾਫੀ ਕੁਆਰਟਰ ਫਾਈਨਲ 'ਚ ਸੱਟ ਦਾ ਸ਼ਿਕਾਰ ਅਜਿੰਕਯ ਰਹਾਣੇ ਦੀ ਜਗ੍ਹਾ ਕ੍ਰੀਜ਼ ਸਾਂਝੀ ਕਰ ਰਹੇ ਸਨ। 21 ਸਾਲਾ ਪਾਰਕਰ ਨੇ 37 ਗੇਂਦਾਂ 'ਚ 17 ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਇਹ ਮੁਕਾਮ ਹਾਸਲ ਕੀਤਾ। ਉਹ ਇਹ ਮੁਕਾਮ ਹਾਸਲ ਕਰਨ ਵਾਲੇ ਮੁੰਬਈ ਦੇ ਦੂਜੇ ਬੱਲੇਬਾਜ਼ ਤੇ ਕੁਲ ਮਿਲਾ ਕੇ 12ਵੇਂ ਭਾਰਤੀ ਬੱਲੇਬਾਜ਼ ਬਣ ਗਏ।