ਰੈਪਰ ਡਰੇਕ ਨੇ ਮੂਸੇਵਾਲਾ ਦੀ T – Shirt ਪਾ ਕੇ ਦਿੱਤੀ Live Show ‘ਚ ਸ਼ਰਧਾਂਜਲੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਾਲੀਵੁੱਡ ਰੈਪਰ ਡਰੇਕ ਨੇ ਸਿੱਧੂ ਮੂਸੇਵਾਲਾ ਦੀ T- Shirt ਪਾ ਕੇ Live Show ਦੌਰਾਨ ਸ਼ਰਧਾਂਜਲੀ ਦਿੱਤੀ ਹੈ। ਦੱਸ ਦਈਏ ਰੈਪਰ ਡਰੇਕ ਨੂੰ ਦੇਸ਼ ਭਰ ਵਿੱਚ ਸਭ ਹੀ ਜਾਣਦੇ ਹਨ। ਪੂਰੀ ਦੁਨੀਆਂ ਵਿੱਚ ਡਰੇਕ ਦਾ ਨਾਮ ਚਲਦਾ ਹੈ, ਰੈਪਰ ਡਰੇਕ ਦੇ ਇੰਸਟਾਗ੍ਰਾਮ ਤੇ 118 ਮਿਲੀਅਨ ਫਾਲੋਅਰਜ਼ ਹਨ ,ਯਾਨੀ 11 ਕਰੋੜ 80 ਲੱਖ ਤੋਂ ਵੱਧ ਲੋਕ ਹਨ, ਇੰਸਟਾਗ੍ਰਾਮ 'ਤੇ ਡਰੇਕ ਕੁਲ 2812 ਅਕਾਊਂਟਸ ਫਾਲੋਆ ਕਰਦਾ ਹੈ, ਜਿਨ੍ਹਾਂ 'ਚੋ ਇਕ ਸਿੱਧੂ ਮੂਸੇਵਾਲਾ ਹੈ। ਜਿਸ ਨੂੰ ਉਸ ਨੇ ਫਾਲੋਆਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਹਾਲੀਵੁੱਡ ਰੈਪਰ ਡਰੇਕ ਨੂੰ ਸਿੱਧੂ ਦੇ ਹੀ ਗਾਣੇ ਪਸੰਦ ਹਨ।

ਜ਼ਿਕਰਯੋਗ ਹੈ ਕਿ ਇਸ ਸਮੇ ਹਾਲੀਵੁੱਡ ਰੈਪਰ ਡਰੇਕ ਚਰਚਾ ਦਾ ਵਿਸ਼ਾ ਬਣ ਗਿਆ ਹੈ, ਦਰਅਸਲ ਡਰੇਕ ਦਾ ਟੋਰਾਂਟੋ ਵਿਖੇ Live Show ਸੀ। ਇਸ ਸ਼ੋਅ ਦੌਰਾਨ ਡਰੇਕ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਤੇ ਨਾਂ ਵਾਲੀ T- Shirt ਪਹਿਨੇ ਦੇਖਿਆ ਗਿਆ।ਦੱਸ ਦਈਏ ਕਿ ਹਾਲੀਵੁੱਡ ਰੈਪਰ ਡਰੇਕ ਦੀ T - Shirt 'ਤੇ ਸਿੱਧੂ ਦੀ ਤਸਵੀਰ ਹੈ, ਜੋ ਕਿ ਸਿੱਧੂ ਦੇ ਪਿਤਾ ਨੇ ਟੈਟੂ 'ਚ ਬਣਵਾਈ ਸੀ ਇਸ ਤਸਵੀਰ ਨਾਲ ਸਿੱਧੂ ਦੀ ਜਨਮ ਤੇ ਮੌਤ ਦਾ ਸਾਲ 1993-2022 ਲਿਖਿਆ ਹੋਇਆ ਹੈ।

ਦੱਸ ਦਈਏ ਕਿ ਸਿੱਧੂ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਨੂੰ ਹੁਣ 5 ਮਹੀਨੇ ਹੋ ਗਏ ਹਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦੇ ਫੈਨਸ ਨੇ ਵੀ ਉਸ ਦਾ ਟੈਟੂ ਬਣਵਾ ਕੇ ਸ਼ਰਧਾਜਲੀ ਦਿੱਤੀ ਸੀ। ਇਸ ਦੌਰਾਨ ਕੱਲ ਸਿੱਧੂ ਦੇ ਪਿਤਾ ਨੇ ਵੀ ਆਪਣੇ ਪੁੱਤ ਦਾ ਟੈਟੂ ਬਣਵਾਇਆ ਹੈ, ਸਭ ਦੇ ਚਹੇਤੇ ਗਾਇਕ ਨੂੰ ਫੈਸਨ ਵਲੋਂ ਆਪਣੇ ਆਪਣੇ ਤਰੀਕ਼ੇ ਨਾਲ ਸ਼ਰਧਾਜਲੀ ਦਿੱਤੀ ਜਾ ਰਹੀ ਹੈ।