ਮੂਸੇਵਾਲਾ ਦਾ ਜ਼ਿਕਰ ਕਰਦਿਆਂ ਗੈਰੀ ਸੰਧੂ ਨੇ ਬੋਲੀਆਂ ਇਹ ਗੱਲਾਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ ਮਗਰੋਂ ਕਲਾਕਾਰਾਂ ਨੂੰ ਡੂੰਘਾ ਸਦਮਾ ਲੱਗਾ ਹੈ। ਹਰ ਕਲਾਕਾਰ ਦੀ ਸਿੱਧੂ ਦੀ ਮੌਤ ’ਤੇ ਵੱਖਰੀ ਰਾਏ ਹੈ।

ਗੈਰੀ ਨੇ ਆਪਣੀ ਪੋਸਟ ’ਚ ਲਿਖਿਆ, ‘‘ਸਿੱਧੂ ਦੇ ਜਾਣ ਪਿੱਛੋਂ ਬਹੁਤ ਕੁਝ ਸਿੱਖ ਲਿਆ ਕਿ ਜ਼ਿੰਦਗੀ ਬਹੁਤ ਛੋਟੀ ਹੈ, ਉਹਦੀ ਮਰਜ਼ੀ ਤੋਂ ਬਿਨਾਂ ਇਕ ਸਾਹ ਵੀ ਨਹੀਂ ਜ਼ਿਆਦਾ ਆਉਣਾ, ਫਿਰ ਮੈਂ-ਮੈਂ ਕਾਹਦੀ? ਜੇ ਮੇਰੇ ਕੋਲੋਂ ਕਿਸੇ ਵੀ ਇਨਸਾਨ ਨੂੰ ਕਦੇ ਗਲਤ ਬੋਲ ਹੋ ਗਿਆ ਹੋਵੇ ਤਾਂ ਬਾਈ ਮੁਆਫ਼ੀ ਕਰਨਾ।’’

ਦੱਸ ਦੇਈਏ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਅਣਪਛਾਤੇ ਹਮਲਾਵਰਾਂ ਨੇ ਗਾਇਕ ਤੋਂ ਅਦਾਕਾਰ-ਰਾਜਨੇਤਾ ਬਣੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਦੀ ਪੁਲਿਸ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।