RP ਸਿੰਘ ਨੇ CM ਮਾਨ ਨੂੰ ਕੀਤਾ ਸੁਚੇਤ; ਇਹ ਪ੍ਰਬੰਧ ਕਰਨ ਦੀ ਅਪੀਲ

by jaskamal

ਨਿਊਜ਼ ਡੈਸਕ : ਭਾਜਪਾ ਦੇ ਬੁਲਾਰੇ ਆਰ. ਪੀ. ਸਿੰਘ ਨੇ ਜੂਨ ਮਹੀਨੇ ਆ ਰਹੇ ਘੱਲੂਘਾਰੇ ਦਿਵਸ ਦੇ ਸਬੰਧ 'ਚ ਸੂਬਾ ਸਰਕਾਰ ਨੂੰ ਸੁਚੇਤ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, ''ਭਗਵੰਤ ਮਾਨ ਜੀ 5 ਜੂਨ ਆਉਣ 'ਚ 15 ਦਿਨ ਬਚੇ ਹਨ।" ਇਸ ਬਾਰੇ ਜਦ ਉਨ੍ਹਾਂ ਕੋਲੋਂ ਤਫਸੀਲ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਦੀ ਸਥਿਤੀ ਬੇਹੱਦ ਖਰਾਬ ਚੱਲ ਰਹੀ ਹੈ, ਕੁਝ ਖਾਲਿਸਤਾਨੀ ਤਾਕਤਾਂ ਜਾਣਬੁੱਝ ਕੇ ਹਾਲਾਤ ਖਰਾਬ ਕਰ ਰਹੀਆਂ ਨੇ। ਲਗਾਤਾਰ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਰ ਮੁੱਖ ਮੰਤਰੀ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਘਟਨਾ ਨੂੰ ਵਾਪਰਨ ਨਾ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਘਟਨਾ ਬੀਤਣ ਤੋਂ ਬਾਅਦ ਕੰਟਰੋਲ ਕਰਨ ਲਈ ਅੱਖਾਂ ਖੋਲ੍ਹਦੀ ਹੈ।