RSS ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਖਨਊ ਤੇ ਉਨਾਓ ਸਥਿਤ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਦਫਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। RSS ਨਾਲ ਜੁੜੇ ਨੀਲਕੰਠ ਤਿਵਾਰੀ ਨੇ ਦੱਸਿਆ ਕਿ ਉਸ ਨੇ ਵਟਸਐਪ ਉੱਤੇ ਸੰਘ ਦੇ ਦਫ਼ਤਰਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ।

ਇਸ 'ਚ ਲਿਖਿਆ ਸੀ 'ਸਰਸਵਤੀ ਵਿਦਿਆ ਮੰਦਰ, ਸੈਕਟਰ ਕਿਊ, ਸੈਕਟਰ-ਏ, ਸੈਕਟਰ ਕੇ, ਅਲੀਗੰਜ, ਲਖਨਊ। V49R+J8G, ਨਵਾਬਗੰਜ, ਉੱਤਰ ਪ੍ਰਦੇਸ਼ 271304: ਤੁਹਾਡੇ ਛੇ ਪਾਰਟੀ ਦਫ਼ਤਰ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।