ਬਜਟ ‘ਚ ਪੇਂਡੂ ਖੇਤਰਾਂ ਮਿਲ ਸਕਦਾ ਹੈ ਵੱਡਾ ਤੋਹਫ਼ਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਰਕਾਰ ਵਲੋਂ ਅਗਲੇ ਵਿੱਤੀ ਸਾਲ ਲਈ ਬਜਟ 'ਚ ਪੇਂਡੂ ਖੇਤਰਾਂ ਨੂੰ ਵੱਡਾ ਤੋਹਫ਼ਾ ਮਿਲ ਸਕਦਾ ਹੈ। ਦੱਸਿਆ ਜਾ ਰਿਹਾ ਕਿ ਪਿੰਡਾਂ 'ਚ ਚਲਾਏ ਜਾ ਰਹੇ ਕਲਿਆਣਕਾਰੀ ਪ੍ਰੋਗਰਾਮਾਂ 'ਤੇ ਹੋਣ ਵਾਲੇ ਖਰਚੇ ਨੂੰ 50 ਫੀਸਦੀ ਵਧਾ ਕੇ 2 ਲੱਖ ਕਰੋੜ ਰੁਪਏ ਕਰ ਸਕਦੀ ਹੈ। ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ 1 ਫਰਵਰੀ 2023 ਨੂੰ ਬਜਟ ਪੇਸ਼ ਕਰ ਸਕਦੀ ਹੈ। ਲੋਕਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਪੂਰਾ ਜ਼ੋਰ ਰੋਜ਼ਗਾਰ ਨੂੰ ਵਧਾਉਣ 'ਤੇ ਹੈ । ਕੇਂਦਰ ਸਰਕਾਰ ਨੇ ਚਾਲੂ ਵਿੱਤੀ ਸਾਲ ਲਈ ਗ੍ਰਾਮੀਣ ਵਿਕਾਸ ਮੰਤਰਾਲਾ ਨੂੰ 1.36 ਲੱਖ ਕਰੋੜ ਰੁਪਏ ਅਲਾਟ ਕੀਤੇ ਹਨ। ਜਿਸ ਨੂੰ ਅਗਲੇ ਬਜਟ ਵਿੱਚ ਵਧਾ ਕੇ 1.60 ਲੱਖ ਕਰੋੜ ਰੁਪਏ ਤੋਂ ਵੱਧ ਕੀਤਾ ਜਾ ਸਕਦਾ ਹੈ ।

ਪਿੰਡਾਂ 'ਚ ਰੋਜ਼ਗਾਰ ਦੀ ਗਾਰੰਟੀ ਦੇਣ ਵਾਲੀ ਮਨਰੇਗਾ ਯੋਜਨਾ ਲਈ ਇਸ ਸਾਲ ਦੇ ਬਜਟ 'ਚ 73,000 ਕਰੋੜ ਰੁਪਏ ਅਲਾਟ ਕੀਤੇ ਗਏ ਸੀ। ਹੁਣ ਬਜਟ ਵਧਾ ਕੇ 98,000 ਕਰੋੜ ਰੁਪਏ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅਗਲੇ ਬਜਟ 'ਚ ਮਨਰੇਗਾ ਬਜਟ ਵਿੱਚ ਸਰਕਾਰ ਵਲੋਂ ਵਧਾ ਕੀਤਾ ਜਾ ਸਕਦਾ ਹੈ ਤਾਂ ਜੋ ਪਿੰਡਾਂ 'ਚ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ। ਦੱਸ ਦਈਏ ਕਿ ਗੈਸ ਦੀਆਂ ਕੀਮਤਾਂ ਵਧਣ ਨਾਲ ਫਰਟੀਲਾਈਜਰ ਕੰਪਨੀਆਂ ਦੀ ਲਾਗਤ ਵੀ ਵੱਧ ਗਈ ਹੈ। ਇਸ ਨੂੰ ਦੇਖ ਕੇ ਸਰਕਾਰ ਕੰਪਨੀਆਂ ਨੂੰ ਰਾਹਤ ਦੇਣ ਲਈ ਸਬਸਿਡੀ ਦਾ ਐਲਾਨ ਕਰ ਸਕਦੀ ਹੈ । ਬਜਟ ਤੋਂ ਪਹਿਲਾਂ ਵਿੱਤ ਮੰਤਰਾਲਾ ਨੇ ਬੈਠਕਾਂ ਦਾ ਡੋਰ ਸ਼ੁਰੂ ਕਰ ਦਿੱਤਾ ਹੈ ।