ਯੂਕ੍ਰੇਨ ਨੂੰ ਹਰਾਉਣ ਲਈ ਪੁਲਾੜ ‘ਚ ਪਹੁੰਚਿਆ ਰੂਸ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ-ਯੂਕ੍ਰੇਨ ਜੰਗ ਹਵਾ, ਪਾਣੀ ਤੇ ਜ਼ਮੀਨ ਰਾਹੀਂ ਲੜੀ ਜਾ ਰਹੀ ਹੈ ਪਰ ਹੁਣ ਇਹ ਜੰਗ ਪੁਲਾੜ ਵੱਲ ਵਧਦੀ ਨਜ਼ਰ ਆ ਰਹੀ ਹੈ। ਰੂਸ ਨੇ ਕੋਸਮੌਸ 2555 ਨਾਮ ਦਾ ਇੱਕ ਚੋਟੀ ਦਾ ਗੁਪਤ ਫ਼ੌਜੀ ਪੁਲਾੜ ਯਾਨ ਲਾਂਚ ਕੀਤਾ ਹੈ ਜੋ ਧਰਤੀ ਦੇ ਚੱਕਰ ਕੱਟੇਗਾ। ਰੂਸ ਨੇ ਅੰਗਾਰਾ 1.2 ਰਾਕੇਟ ਨਾਲ ਇਸ ਪੁਲਾੜ ਯਾਨ ਨੂੰ ਧਰਤੀ ਦੇ ਪੰਧ ਵਿੱਚ ਪਹੁੰਚਾਇਆ।

ਰੂਸ ਵੱਲੋਂ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਕਿ ਅਰਖੰਗੇਲਸਕ ਖੇਤਰ ਤੋਂ ਏਰੋਸਪੇਸ ਫੋਰਸਿਜ਼ ਦੇ ਇੱਕ ਲੜਾਕੂ ਦਲ ਨੇ ਅੰਗਾਰਾ-1.2 ਕਲਾਸ ਲਾਂਚ ਵਾਹਨ ਤੋਂ ਪੁਲਾੜ ਯਾਨ ਨੂੰ ਸਫਲਤਾਪੂਰਵਕ ਲਾਂਚ ਕੀਤਾ। ਇਹ ਰੂਸੀ ਰੱਖਿਆ ਮੰਤਰਾਲੇ ਦੇ ਹਿੱਤ ਵਿੱਚ ਕੀਤਾ ਗਿਆ ਹੈ। ਲਾਂਚ ਆਮ ਤਰੀਕੇ ਨਾਲ ਸਫਲ ਰਿਹਾ 'ਤੇ ਪੁਲਾੜ ਯਾਨ ਆਰਬਿਟ 'ਤੇ ਪਹੁੰਚ ਗਿਆ। 2022 'ਚ ਇਸ ਦੇ ਜ਼ਰੀਏ ਤਿੰਨ ਲਾਂਚ ਕਰਨ ਦੀ ਯੋਜਨਾ ਸੀ, ਜਿਸ ਵਿੱਚੋਂ ਇੱਕ ਪੂਰਾ ਹੋ ਗਿਆ ਹੈ ਅਤੇ ਦੋ ਬਾਕੀ ਹਨ। ਦੋ ਉਡਾਣਾਂ ਵਿਚੋਂ ਇੱਕ ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਲਈ ਅਤੇ ਦੂਜੀ ਦੱਖਣੀ ਕੋਰੀਆ ਲਈ, ਇੱਕ ਵਪਾਰਕ ਉਡਾਣ ਹੋਵੇਗੀ।