ਰੂਸ ਵੱਲੋਂ ਪੂਰਬੀ ਯੂਕਰੇਨ ਦੇ ਵੱਡੇ ਹਿੱਸੇ ’ਤੇ ਕਬਜ਼ੇ ਦਾ ਦਾਅਵਾ

by Rimpi Sharma

ਨਿਊਜ਼ ਡੈਸਕ : ਰੂਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਪੂਰਬੀ ਯੂਕਰੇਨ ਦੇ ਵੱਡੇ ਹਿੱਸੇ ਉਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਵੱਲੋਂ ਇਲਾਕੇ ਵਿਚ ਹੋਰ ਫ਼ੌਜ ਵੀ ਤਾਇਨਾਤ ਕੀਤੀ ਜਾ ਰਹੀ ਹੈ। ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਕਿਹਾ ਕਿ ਮਾਸਕੋ ਨੇ ਲੁਹਾਂਸਕ ਖੇਤਰ ਦੇ 97 ਪ੍ਰਤੀਸ਼ਤ ਹਿੱਸੇ ਨੂੰ ‘ਆਜ਼ਾਦ’ ਕਰਵਾ ਲਿਆ ਹੈ। ਜ਼ਿਕਰਯੋਗ ਹੈ ਕਿ ਰੂਸ ਨੇ ਡੋਨਬਾਸ ਖੇਤਰ ਉਤੇ ਕਬਜ਼ਾ ਕਰਨ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ।

ਲੁਹਾਂਸਕ ਤੇ ਦੋਨੇਤਸਕ ਦੇ ਇਲਾਕੇ ਵੀ ਇਸੇ ਦਾ ਹਿੱਸਾ ਹਨ। ਹਾਲਾਂਕਿ ਯੂਕਰੇਨੀ ਸੈਨਿਕ ਵੀ ਰੂਸ ਨੂੰ ਪੂਰੀ ਟੱਕਰ ਦੇ ਰਹੇ ਹਨ। ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਰੂਸ ਵੱਲੋਂ ਕਬਜ਼ੇ ਵਿਚ ਲਏ ਹਰ ਖੇਤਰ ਨੂੰ ਮੁੜ ਹਾਸਲ ਕਰਨ ਲਈ ਉਹ ਲੜਦੇ ਰਹਿਣਗੇ।