ਰੂਸੀ ਫ਼ੌਜ ਦਾ ਮਾਲਵਾਹਕ ਹਵਾਈ ਜਹਾਜ਼ ਹਾਦਸਾਗ੍ਰਸਤ, ਚਾਰ ਮੌਤਾਂ

by jaskamal

ਨਿਊਜ਼ ਡੈਸਕ : ਰੂਸੀ ਫ਼ੌਜ ਦਾ ਇਕ ਮਾਲਵਾਹਕ ਹਵਾਈ ਜਹਾਜ਼ ਅੱਜ ਰਿਆਜ਼ਾਨ ਸ਼ਹਿਰ ਦੇ ਬਾਹਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਚਾਲਕ ਦਲ ਦੇ ਘੱਟੋ-ਘੱਟ ਚਾਰ ਮੈਂਬਰਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ।

ਮਿਲੀ ਜਾਣਕਾਰੀ ਅਨੁਸਾਰ ਮਾਲਵਾਹਕ ਹਵਾਈ ਜਹਾਜ਼ ਆਈਐੱਲ-76 ਦੱਖਣ-ਪੱਛਮੀ ਰਿਆਜ਼ਾਨ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਜਹਾਜ਼ ਦੇ ਇੰਜਣ ਵਿੱਚ ਕੁਝ ਖ਼ਰਾਬੀ ਆ ਗਈ ਸੀ, ਜਿਸ ਕਾਰਨ ਚਾਲਕ ਦਲ ਨੂੰ ‘ਕ੍ਰੈਸ਼ ਲੈਂਡਿੰਗ’ ਲਈ ਮਜਬੂਰ ਹੋਣਾ ਪਿਆ।