ਯੂਕਰੇਨ ਨਾਲ ਜੰਗ ‘ਚ ਵਿਗੜ ਰਹੀ ਰੂਸ ਦੀ ਹਾਲਤ, ਚੀਨ ਤੋਂ ਮੰਗੇ ਹਥਿਆਰ ਤੇ ਫੰਡ

by jaskamal

ਨਿਊਜ਼ ਡੈਸਕ : ਰੂਸ ਪਿਛਲੇ 18 ਦਿਨਾਂ ਤੋਂ ਯੂਕਰੇਨ 'ਤੇ ਹਮਲੇ ਕਰ ਰਿਹਾ ਹੈ। ਯੂਕਰੇਨ ਦੇ ਕਈ ਸ਼ਹਿਰ ਮਿਜ਼ਾਈਲ ਹਮਲਿਆਂ ਤੇ ਬੰਬਾਰੀ ਨਾਲ ਤਬਾਹ ਹੋ ਚੁੱਕੇ ਹਨ। ਰੂਸ ਨੇ ਰਾਜਧਾਨੀ ਕੀਵ 'ਤੇ ਭਾਰੀ ਦਬਾਅ ਬਣਾਇਆ ਹੋਇਆ ਹੈ ਤੇ ਰੂਸੀ ਫੌਜ ਨੇ ਰਾਜਧਾਨੀ ਕੀਵ ਨੂੰ ਘੇਰਾ ਪਾ ਲਿਆ ਹੈ ਪਰ ਰੂਸ ਨੇ ਹਾਲੇ ਤੱਕ ਕੀਵ 'ਚ ਦਾਖਲ ਹੋਣ ਦੀ ਹਿੰਮਤ ਨਹੀਂ ਦਿਖਾਈ ਹੈ। ਯੂਕਰੇਨ ਨਾਲ ਚੱਲ ਰਹੇ ਯੁੱਧ ਦੇ ਵਿਚਕਾਰ ਰੂਸ ਨੇ ਚੀਨ ਤੋਂ ਫੌਜੀ ਮਦਦ ਦੀ ਮੰਗ ਕੀਤੀ ਹੈ। ਮੀਡੀਆ ਰਿਪੋਰਟਾਂ 'ਚ ਅਮਰੀਕੀ ਫੌਜ ਦੇ ਇਕ ਸੀਨੀਅਰ ਅਧਿਕਾਰੀ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਰੂਸ ਨੇ ਚੀਨ ਤੋਂ ਫੌਜ ਦੇ ਅਲਵਾ ਡਰੋਨ ਦੀ ਮਦਦ ਵੀ ਮੰਗੀ ਹੈ।

ਦੋ ਨਿੱਜੀ ਨਿਊਜ਼ ਚੈਨਲਾਂ ਨੇ ਆਪਣੀਆਂ ਰਿਪੋਰਟਾਂ 'ਚ ਦਾਅਵਾ ਕੀਤਾ ਹੈ ਕਿ ਰੂਸ ਨੇ ਚੀਨ ਤੋਂ ਫੌਜੀ ਮਦਦ ਦੇ ਨਾਲ-ਨਾਲ ਵਿੱਤੀ ਮਦਦ ਵੀ ਮੰਗੀ ਹੈ। ਪਿਛਲੇ 18 ਦਿਨਾਂ ਤੋਂ ਯੂਕਰੇਨ 'ਚ ਜੰਗ ਲੜ ਰਹੇ ਰੂਸ ਦੀ ਆਰਥਿਕ ਸਥਿਤੀ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਗਈਆਂ ਅਤਿਅੰਤ ਸਖ਼ਤ ਆਰਥਿਕ ਪਾਬੰਦੀਆਂ ਕਾਰਨ ਬਹੁਤ ਖ਼ਰਾਬ ਹੋ ਗਈ ਹੈ। ਸੀਐੱਨਐੱਨ ਨੇ ਵੀ ਆਪਣੀ ਰਿਪੋਰਟ 'ਚ ਇਕ ਚੋਟੀ ਦੇ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਰੂਸ ਨੇ ਯੂਕਰੇਨ 'ਤੇ ਆਪਣੇ ਹਮਲੇ ਦਾ ਸਮਰਥਨ ਕਰਨ ਲਈ ਚੀਨ ਤੋਂ ਡਰੋਨ ਸਮੇਤ ਫੌਜੀ ਸਹਾਇਤਾ ਦੀ ਮੰਗ ਕੀਤੀ ਹੈ।

ਵਾਸ਼ਿੰਗਟਨ 'ਚ ਚੀਨੀ ਦੂਤਾਵਾਸ ਦੇ ਬੁਲਾਰੇ ਲਿਊ ਪੇਂਗਯੂ ਨੇ ਸੀਐਨਐਨ ਨੂੰ ਦੱਸਿਆ ਕਿ ਉਹ ਅਜੇ ਵੀ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਕਿ ਕੀ ਚੀਨ ਰੂਸ ਦੀ ਮਦਦ ਕਰਨ ਲਈ ਤਿਆਰ ਹੋ ਸਕਦਾ ਹੈ। ਚੀਨੀ ਰਾਜਦੂਤ ਪੇਂਗਯੂ ਨੇ ਰੂਸ ਦੁਆਰਾ ਫੌਜੀ ਸਹਾਇਤਾ ਲਈ ਬੇਨਤੀ ਦੀਆਂ ਰਿਪੋਰਟਾਂ 'ਤੇ ਸੀਐਨਐਨ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਇੱਕ ਬਿਆਨ ਵਿੱਚ ਕਿਹਾ। "ਮੈਂ ਇਸ ਬਾਰੇ ਕਦੇ ਨਹੀਂ ਸੁਣਿਆ,"