ਪਿੱਠ ਦੀ ਸੱਟ ਤੋਂ ਉਭਰ ਰਹੇ ਸੈਮ ਕਰਨ ਨੇ ਕਿਹਾ …

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿੱਠ ਦੀ ਸੱਟ ਤੋਂ ਉਭਰ ਰਹੇ ਇੰਗਲੈਂਡ ਦੇ ਹਰਫਨਮੌਲਾ ਸੈਮ ਕਰਨ ਨੇ ਕਿਹਾ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਇਸ ਸੀਜ਼ਨ ਵਿਚ ਨਾ ਖੇਡ ਪਾਉਣ ਕਾਰਨ ਨਿਰਾਸ਼ ਹਨ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਨੀਲਾਮੀ ਤੋਂ ਹਟਣ ਦਾ ਉਨ੍ਹਾਂ ਦਾ ਫ਼ੈਸਲਾ ਸਹੀ ਸੀ। ਕਰਨ ਨੇ ਕਿਹਾ ਕਿ ਇਸ ਵਿਚ ਵਾਪਸੀ ਸ਼ਾਇਦ ਉਨ੍ਹਾਂ ਲਈ ਜਲਦਬਾਜ਼ੀ ਹੁੰਦੀ, ਕਿਉਂਕਿ ਉਹ ਆਪਣੇ ਕਰੀਅਰ ਦੀ ਸਭ ਤੋਂ ਗੰਭੀਰ ਸੱਟ ਤੋਂ ਉਭਰ ਰਹੇ ਹਨ।

ਚੇਨਈ ਸੁਪਰ ਕਿੰਗਜ਼ ਲਈ ਖੇਡ ਚੁੱਕੇ ਕਰਨ ਨੇ ਕਿਹਾ, 'ਮੈਂ ਨਿਰਾਸ਼ ਹਾਂ ਕਿ ਮੈਂ ਨਹੀਂ ਖੇਡ ਰਿਹਾ ਹਾਂ। ਘਰੋਂ ਬੈਠ ਕੇ ਇਸ ਨੂੰ ਦੇਖਣਾ ਨਿਰਾਸ਼ਾਜਨਕ ਹੈ।' ਉਨ੍ਹਾਂ ਨੇ ਕਿਹਾ, 'ਮੈਂ ਨੀਲਾਮੀ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ ਪਰ ਅੰਤ ਵਿਚ ਮੈਂ ਅਜਿਹਾ ਨਹੀਂ ਕੀਤਾ, ਜੋ ਸ਼ਾਇਦ ਸਰਵਸ੍ਰੇਸ਼ਠ ਫ਼ੈਸਲਾ ਸੀ। ।