‘ਸੈਨ ਫਰਾਂਸਿਸਕੋ ਹਵਾਈ ਅੱਡਾ’ ਨੂੰ ਮਿਲੀ ਬੰਬ ਨਾਲ ਉਡਾਣ ਦੀ ਧਮਕੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ 'ਚ 'ਸੈਨ ਫਰਾਂਸਿਸਕੋ ਹਵਾਈ ਅੱਡਾ' ਦੇ ਅੰਤਰਰਾਸ਼ਟਰੀ ਟਰਮੀਨਲ ਨੂੰ ਬੰਬ ਨਾਲ ਉਡਾਣ ਦੀ ਧਮਕੀ ਮਿਲੀ ਹੈ। ਇਸ ਮਾਮਲੇ ਨੂੰ ਲੈ ਕੇ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। 'ਸੈਨ ਫਰਾਂਸਿਸਕੋ' ਪੁਲਿਸ ਅਧਿਕਾਰੀ ਨੇ ਕਿਹਾ ਕਿ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਉਥੋਂ ਇਕ ਸ਼ੱਕੀ ਵਸਤੂ ਬਰਾਮਦ ਹੋਈ ਹੈ। ਪੁਲਿਸ ਅਧਿਕਾਰੀ ਨੇ ਇਸ ਸਾਮਾਨ ਨੂੰ ਅੱਗ ਲਗਾਉਣ ਦਾ ਉਪਕਰਨ ਦੱਸਿਆ ਹੈ। ਪੁਲਿਸ ਉਸ ਜਗ੍ਹਾ ਨੂੰ ਪੂਰੀ ਤਰਾਂ ਖ਼ਾਲੀ ਕਰਵਾ ਦਿੱਤਾ ਹੈ।