ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੱਡਾ ਬਿਆਨ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਵੱਲੋਂ ਬਤੌਰ ਰਾਜ ਸਭਾ ਮੈਂਬਰ ਨਾਮਜ਼ਦ ਕੀਤੇ ਗਏ ਸੰਤ ਬਲਬੀਰ ਸਿੰਘ ਸੀਚੇਵਾਲ, ਜੋ ਕਿ ਚੌਗਿਰਦਾ ਪ੍ਰੇਮੀ ਦੇ ਤੌਰ ’ਤੇ ਜਾਣੇ ਜਾਂਦੇ ਹਨ, ਨੇ ਸਿਆਸਤ ਤੋਂ ਹਮੇਸ਼ਾ ਦੂਰੀ ਬਣਾਈ ਰੱਖੀ ਹੈ। ਉਹ 2 ਵਾਰ ਰਾਜ ਸਭਾ 'ਚ ਜਾਣ ਤੋਂ ਇਨਕਾਰ ਕਰ ਚੁੱਕੇ ਹਨ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ’ਚ ਭੇਜਣ ਦੀ ਤਿਆਰੀ ਕਰ ਲਈ ਹੈ।

ਭਗਵੰਤ ਮਾਨ ਨਾਲ ਹੋਈ ਮੁਲਾਕਾਤ 'ਚ ਤੈਅ ਹੋ ਗਿਆ ਸੀ ਕਿ ਤੁਸੀਂ ਰਾਜ ਸਭਾ ਜਾ ਰਹੇ ਹੋ ? ਇਸ ਸਵਾਲ ਦੇ ਜਵਾਬ ’ਚ ਸੀਚੇਵਾਲ ਨੇ ਦੱਸਿਆ ਕਿ ਸੰਤ ਅਵਤਾਰ ਸਿੰਘ ਦੀ ਬਰਸੀ ’ਤੇ ਆਯੋਜਿਤ ਸਮਾਗਮ ਦੇ ਮੌਕੇ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿਰਮਲ ਕੁਟੀਆ ਸੀਚੇਵਾਲ ਆਏ ਸਨ।

ਸੰਤ ਸੀਚੇਵਾਲ ਨੇ ਕਿਹਾ ਕਿ ਦਿੱਲੀ ਪਹੁੰਚ ਕੇ ਪਹਿਲ ਦੇ ਆਧਾਰ ’ਤੇ ਧਰਤੀ, ਪਾਣੀ 'ਤੇ ਪੰਜਾਬ ਦੇ ਬਾਹਰ ਜਾ ਰਹੇ ਪੈਸਿਆਂ ਦੀ ਗੱਲ ਕਰਾਂਗਾ। ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ, ਉਨ੍ਹਾਂ ਦਾ ਮੁੱਦਾ ਪਹਿਲ ਦੇ ਅਧਾਰ ’ਤੇ ਚੁੱਕਿਆ ਜਾਵੇਗਾ।