ਪ੍ਰੇਮੀ ਜੋੜੇ ਨੂੰ ਇਤਰਾਜ਼ਯੋਗ ਹਾਲਤ ‘ਚ ਦੇਖ ਪਰਿਵਾਰਿਕ ਮੈਬਰਾਂ ਨੇ ਉਤਾਰਿਆ ਮੌਤ ਦੇ ਘਾਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : UP ਤੋਂ ਇਕ ਮਾਮਲਾ ਸਾਜਮਨੇ ਆਇਆ ਹੈ ਜਿਥੇ ਇਕ ਪ੍ਰੇਮੀ ਜੋੜੇ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖ ਕੇ ਲੜਕੀ ਦੇ ਪਰਿਵਾਰਕ ਮੈਬਰਾਂ ਨੇ ਦੋਵਾਂ ਦਾ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਲਾਸ਼ ਜ਼ਮੀਨ ਵਿੱਚ ਦੱਬ ਦਿੱਤੀ ਗਈ ਸੀ। ਜਦਕਿ ਨੌਜਵਾਨ ਦੀ ਲਾਸ਼ ਨੂੰ ਗੰਨੇ ਦੇ ਖੇਤ ਵਿੱਚ ਸੁੱਟ ਦਿੱਤਾ ਗਿਆ ਸੀ। ਗੰਨੇ ਦੇ ਖੇਤ 'ਚੋ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਇਸ ਸਾਰੀ ਵਾਰਦਾਤ ਦਾ ਪਤਾ ਲੱਗਾ ਸੀ। ਇਸ ਵਾਰਦਾਤ ਦਾ ਉਸ ਸਮੇ ਪਤਾ ਲੱਗਾ ਜਦੋ ਪਰਸਨਾਥ ਨਾਮ ਦੇ ਇਕ ਕਿਸਾਨ ਆਪਣੇ ਗੰਨੇ ਦੇ ਖੇਤਾਂ ਵਿੱਚ ਕੰਮ ਕਰਨ ਲਈ ਜਾ ਰਿਹਾ ਸੀ।

ਉਸ ਸਮੇ ਉਸ ਨੇ 18 ਸਾਲ ਅੰਕਿਤ ਦੀ ਲਾਸ਼ ਨੂੰ ਖੇਤ ਵਿੱਚ ਦੇਖਿਆ ਫਿਰ ਉਸ ਨੇ ਮੌਕੇ ਤੇ ਪੁਲਿਸ ਨੂੰ ਇਸ ਵਾਰਦਾਤ ਦੀ ਸੂਚਨਾ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦੇ ਕੱਪੜੇ ਖੁਲੇ ਹੋਈ ਸੀ ਤੇ ਉਸ ਦੇ ਸਰੀਰ ਤੇ ਸੱਟਾਂ ਲੱਗਿਆ ਹੋਇਆ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ ਕਿਸੇ ਦੇ ਘਰ ਟ੍ਰੈਕਟਰ ਚਲਾਉਦਾ ਸੀ ਤੇ ਲਗਾਤਾਰ ਉਨ੍ਹਾਂ ਨੇ ਘਰ ਆਉਦਾ ਜਾਂਦਾ ਸੀ। ਜਦੋ ਉਹ ਰਾਤ ਨੂੰ ਗਏ ਤੇ ਕਾਫੀ ਸਮੇ ਤੱਕ ਵਾਪਸ ਨਹੀਂ ਆਇਆ ਸੀ । ਉਸ ਦਾ ਫੋਨ ਵੀ ਬੰਦ ਆ ਰਿਹਾ ਸੀ । ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਕਰ ਰਹੀ ਹੈ।