ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ਼ਖਸ ਵੱਲੋਂ ਸ਼ਰਮਨਾਕ ਹਰਕਤ, ਤਸਵੀਰਾਂ |Nri Post

by jaskamal

ਨਿਊਜ਼ ਡੈਸਕ : Pakistan ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅੰਦਰ PMU ਕਰਮਚਾਰੀਆਂ ਵੱਲੋਂ ਸ਼ਰਮਨਾਕ ਹਰਕਤ ਕੀਤੀ ਗਈ। ਉਕਤ ਸ਼ਖਸ ਦੀ ਇਸ ਹਰਕਤ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਰਮਚਾਰੀ ਗੁਰਦੁਆਰਾ ਸਾਹਿਬ ਅੰਦਰ ਨੱਚ ਰਹੇ ਹਨ। ਇਸ ਕਾਰੇ ਤੋਂ ਬਾਅਦ ਸਿੱਥ ਭਾਈਚਾਰੇ 'ਚ ਕਾਫੀ ਰੋਸ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਪੂਰੀ ਘਟਨਾ ਦਾ ਸਖ਼ਤ ਸ਼ਬਦਾਂ 'ਚ ਵਿਰੋਧ ਕੀਤਾ ਹੈ।

https://twitter.com/mssirsa/status/1549726584004681728?ref_src=twsrc%5Etfw%7Ctwcamp%5Etweetembed%7Ctwterm%5E1549726584004681728%7Ctwgr%5E%7Ctwcon%5Es1_&ref_url=https%3A%2F%2Fpunjabi.abplive.com%2Freligion%2Fshameful-act-inside-gurdwara-sri-kartarpur-sahib-manjinder-sirsa-strongly-condemned-665001

ਸਿਰਸਾ ਨੇ ਟਵੀਟ ਕਰ ਕਿਹਾ, "ਇਹ ਨਿੰਦਣਯੋਗ ਅਤੇ ਮੰਦਭਾਗਾ ਹੈ। ਅਸੀਂ ਉਹਨਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਤਾਂ ਜੋ ਲੋਕ ਭਵਿੱਖ ਵਿੱਚ ਧਾਰਮਿਕ ਸਥਾਨ ਤੇ ਦੁਰਵਿਵਹਾਰ ਕਰਨ ਤੋਂ ਪਰਹੇਜ਼ ਕਰਨ।"