ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰੋਇਆ ਸ਼ੈਰੀ ਮਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇ ਵਾਲਾ ਦੇ ਕਤਲ ਨੇ ਹਰ ਕਿਸੇ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਹੈ। ਇੰਝ ਮੰਨੋ ਜਿਵੇਂ ਸਾਰੀ ਮਿਊਜ਼ਿਕ ਇੰਡਸਟਰੀ ਇਕੱਠੀ ਹੋ ਕੇ ਸਿੱਧੂ ਮੂਸੇ ਵਾਲਾ ਦੇ ਹੱਕ ’ਚ ਖੜ੍ਹ ਗਈ ਹੈ।

ਸ਼ੈਰੀ ਮਾਨ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਰੋਂਦਾ ਨਜ਼ਰ ਆ ਰਿਹਾ ਹੈ। ਸ਼ੈਰੀ ਮਾਨ ਨੇ ਪਹਿਲੀ ਸਟੋਰੀ ’ਚ ਲਿਖਿਆ, ‘‘ਅੱਜ 4 ਦਿਨ ਹੋ ਗਏ, ਰੋਜ਼ ਸਵੇਰੇ ਉੱਠਦਾ ਤੇ ਸੋਚਦਾ ਹਾਂ ਕਿੰਨਾ ਬੁਰਾ ਸੁਪਨਾ ਆਇਆ ਯਾਰ, ਫਿਰ ਜਦੋਂ ਇੰਸਟਾ ਖੋਲ੍ਹਦਾਂ ਤਾਂ ਪਤਾ ਲੱਗਦਾ ਕਿ ਸੁਪਨਾ ਨਹੀਂ ਸੱਚ ਹੈ। ਅੱਜ ਤੇਰੇ ਗਾਣੇ ਸੁਣ ਸੁਣ ਗੱਡੀ ’ਚ ਬਹੁਤ ਰੋਇਆ ਯਾਰਾ। ਲਾਕਡਾਊਨ ’ਚ ਤੇਰੇ ਨਾਲ ਗੱਲ ਹੋਈ ਸੀ ਤੇ ਹੁਣ ਵੀ ਸਮਝ ਲੈ ਆਪਣੇ ’ਚ ਲਾਕਡਾਊਨ ਹੀ ਹੋ ਗਿਆ। ਕੁਝ ਕਰਨ ਨੂੰ ਦਿਲ ਨਹੀਂ ਕਰਦਾ.....