ਖਰੀਦਦਾਰੀ ਕਰਨ ਗਏ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜ਼ੀਰਾ ਤਲਵੰਡੀ ਰੋਡ ’ਤੇ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਇਕ ਸਵਿਫਟ ਕਾਰ ਤੇ ਪੀ. ਆਰ. ਟੀ. ਸੀ. ਦੀ ਬੱਸ 'ਚ ਟੱਕਰ ਹੋ ਗਈ। ਮ੍ਰਿਤਕ ਦਿਲਪ੍ਰੀਤ ਦੇ ਮਾਮੇ ਨੇ ਦੱਸਿਆ ਕਿ ਦਿਲਪ੍ਰੀਤ ਜਿਸ ਨੇ ਕੈਨੇਡਾ ਜਾਣਾ ਸੀ ਜਿਸ ਦੇ ਸਬੰਧ 'ਚ ਉਹ ਖਰੀਦਦਾਰੀ ਕਰ ਰਿਹਾ ਸੀ। ਦਿਲਪ੍ਰੀਤ ਦੀ ਸਵਿਫਟ ਕਾਰ ਦਾ ਬੱਸ ਨਾਲ ਟੱਕਰ ਹੋ ਗਿਆ।

ਇਸ ਹਾਦਸੇ ਦੌਰਾਨ ਦਿਲਪ੍ਰੀਤ ਦੀ ਮੌਕੇ ’ਤੇ ਮੌਤ ਹੋ ਗਈ। ਉਸ ਦੇ ਮਾਮੇ ਨੇ ਦੱਸਿਆ ਕਿ ਦਿਲਪ੍ਰੀਤ ਆਪਣੀ ਮਾਂ-ਪਿਓ ਦਾ ਇਕਲੌਤਾ ਪੁੱਤ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।