ਤਿੰਨ ਲੋਕਾਂ ਵਿਚਾਲੇ ਬਹਿਸ ਤੋਂ ਬਾਅਦ ਚਲੀਆਂ ਗੋਲੀਆਂ, 12 ਲੋਕ ਜ਼ਖਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਦੱਖਣੀ ਕੈਰੋਲੀਨਾ ਸੂਬੇ ਦੇ ਕੋਲੰਬੀਆ ਦੇ ਇਕ ਮਾਲ ਵਿਚ ਹੋਈ ਗੋਲੀਬਾਰੀ ਵਿਚ 12 ਲੋਕ ਜ਼ਖਮੀ ਹੋ ਗਏ। ਪੁਲਿਸ ਮੁਖੀ ਵਿਲੀਅਮ ਸਕਿੱਪ ਹੋਲਬਰੂਕ ਨੇ ਕਿਹਾ ਕਿ ਗੋਲੀਬਾਰੀ ਵਿਚ ਕੋਈ ਨਹੀਂ ਮਾਰਿਆ ਗਿਆ ਪਰ ਗੋਲੀਬਾਰੀ ਵਿਚ ਕੁੱਲ ਦਸ ਲੋਕ ਗੋਲੀਆਂ ਦੀ ਚਪੇਟ ਵਿਚ ਆ ਗਏ, ਜਦੋਂ ਕਿ ਭਗਦੜ ਦੌਰਾਨ ਦੋ ਹੋਰ ਜ਼ਖਮੀ ਹੋ ਗਏ।

ਹੋਲਬਰੁਕ ਨੇ ਕਿਹਾ ਕਿ ਪੀੜਤਾਂ ਦੀ ਉਮਰ 15 ਤੋਂ 75 ਸਾਲ ਦੇ ਵਿਚਕਾਰ ਹੈ ਅਤੇ ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਪੁਲਸ ਮੁਖੀ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਮਾਲ 'ਚ ਤਿੰਨ ਲੋਕਾਂ ਵਿਚਾਲੇ ਹੋਈ ਬਹਿਸ ਤੋਂ ਬਾਅਦ ਵਾਪਰੀ। ਤਿੰਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।