ਸਾਹੋ ਫਿਲਮ ਦੀ ਰਿਲੀਜ਼ ਡੇਟ ਟਲੀ – ਪ੍ਰੌਡਿਊਸਰਾਂ ਨੇ ਦਿੱਤਾ ਆਫਿਸ਼ਿਅਲ ਬਿਆਨ

by mediateam

ਮੀਡੀਆ ਡੈਸਕ ( NRI MEDIA )

ਇਸ ਸਾਲ 15 ਅਗਸਤ ਦਿਨ ਬਾਕਸ ਆਫਿਸ ਤਿੰਨ ਵੱਡੀਆਂ ਫਿਲਮਾਂ ਦੇ ਟਕਰਾਅ ਦਾ ਗਵਾਹ ਬਣਨ  ਜਾ ਰਿਹਾ ਸੀ , ਇਸ 'ਚ ਜੌਨ ਅਬਰਾਹਮ ਦੀ ਬਾਟਲਾ ਹਾਉਸ, ਅਕਸ਼ੈ ਕੁਮਾਰ ਦੀ ਮਿਸ਼ਨ ਮੰਗਲ ਅਤੇ ਪ੍ਰਭਾਸ ਦੀ ਫਿਲਮ ਸਾਹੋ ਸ੍ਹਾਮਲ ਸੀ ਪਰ ਹੁਣ ਇਸ ਕਲੈਸ਼ ਤੋਂ ਬਚਣ ਲਈ ਸਾਹੋ ਦੇ ਮੇਕਰਜ਼ ਨੇ ਫਿਲਮ ਦੀ ਰਲੀਜ਼ ਡੇਟ ਬਦਲ ਦਿੱਤੀ ਹੈ , ਟ੍ਰੇਡ ਐਨੇਲਿਸਟ ਤਰਨ ਆਦਰਸ਼ ਨੇ ਇਸ ਫਿਲਮ ਦੇ ਪੋਸਟਪੋਨ ਹੋਣ ਦੀ ਜਾਣਕਾਰੀ ਦਿੱਤੀ ਹੈ , ਤਿੰਨ ਵੱਡੇ ਸਟਾਰਾਂ ਦੀ ਟੱਕਰ ਸਾਹੋ ਦੀ ਕਮਾਈ ਤੇ ਵੱਡਾ ਪ੍ਰਭਾਵ ਪਾ ਸਕਦੀ ਹੈ , ਇਸ ਲਈ ਹੁਣ ਇਸ ਫਿਲਮ ਨੂੰ 30 ਅਗਸਤ ਨੂੰ ਰਿਲੀਜ ਕੀਤਾ ਜਾਵੇਗਾ |

ਉਨ੍ਹਾਂ ਨੇ ਕਿਹਾ ਕਿ ਹੁਣ ਪ੍ਰ੍ਭਾਸ ਦੀ ਫਿਲਮ 15 ਅਗਸਤ ਨੂੰ ਨਹੀਂ ਹੁਣ 30 ਅਗਸਤ ਨੂੰ ਸਿਨੇਮਾਘਰਾਂ ਵਿਚ ਆਵੇਗੀ , ਫਿਲਮ ਦੇ ਪ੍ਰੌਡਿਊਸਰਾਂ ਨੇ ਵੀ ਇੱਕ ਆਫਿਸ਼ਿਅਲ ਬਿਆਨ ਸ਼ੇਅਰ ਕੀਤਾ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਲ ਦੀ ਸਭ ਤੋਂ ਵੱਡੀ ਫ਼ਿਲਮ ਸਾਹੋ ਕਾਸਟਿੰਗ 2017 ਵਿੱਚ ਸ਼ੁਰੂ ਕੀਤੀ ਗਈ ਸੀ ਮੇਕਰਸ ਨਹੀਂ ਚਾਹੁੰਦੇ ਕਿ ਦਰਸ਼ਕ ਕੁਆਲਟੀ ਅਤੇ ਕੰਟੈਂਟ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਕਰ ਲੈਣ |