ਸਿੱਧੂ ਮੂਸੇ ਵਾਲਾ ਦੇ ਸ਼ਮਸ਼ਾਨਘਾਟ ਨਹੀਂ ਖੇਤਾਂ ’ਚ ਹੋਵੇਗਾ ਅੰਤਿਮ ਸਸਕਾਰ…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਰਿਵਾਰ ਨੇ ਸਿੱਧੂ ਮੂਸੇ ਵਾਲਾ ਦਾ ਸਸਕਾਰ ਸ਼ਮਸ਼ਾਨਘਾਟ ’ਚ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਸਿੱਧੂ ਮੂਸੇ ਵਾਲਾ ਦਾ ਸਸਕਾਰ ਉਸ ਦੇ ਖੇਤਾਂ ’ਚ ਕੀਤਾ ਜਾਵੇਗਾ। ਦੱਸ ਦੇਈਏ ਕਿ ਸ਼ਮਸ਼ਾਨਘਾਟ ’ਚ ਸਸਕਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪਰ ਪਰਿਵਾਰ ਨੇ ਸਿੱਧੂ ਦਾ ਸਸਕਾਰ ਉਸ ਦੇ ਖੇਤਾਂ ’ਚ ਕਰਨ ਦਾ ਫ਼ੈਸਲਾ ਕੀਤਾ ਹੈ।

ਸਿੱਧੂ ਮੂਸੇ ਵਾਲਾ ਦਾ ਸਟੈਚੂ ਵੀ ਬਣਾਇਆ ਜਾਵੇਗਾ। ਸਿੱਧੂ ਮੂਸੇ ਵਾਲਾ ਦੀ ਮ੍ਰਿਤਕ ਦੇਹ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਹੈ। ਸਿੱਧੂ ਦੇ ਪਿਤਾ ਵਲੋਂ ਉਸ ਨੂੰ ਆਖਰੀ ਸਮੇਂ ਆਪਣੇ ਹੱਥਾਂ ਨਾਲ ਤਿਆਰ ਕੀਤਾ ਗਿਆ।