ਸਿੱਧੂ ਮੂਸੇਵਾਲਾ ਕਤਲ ਮਾਮਲਾ: ਗੈਂਗਸਟਰ ਲਾਰੇਂਸ ਬਿਸ਼ਨੋਈ ਸੀ ਮਾਸਟਰ ਮਾਈਂਡ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੈਂਗਸਟਰ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ। ਸਪੈਸ਼ਲ ਕਮਿਸ਼ਨਰ ਐਚ.ਜੀ.ਐਸ  ਧਾਲੀਵਾਲ ਨੇ ਕਿਹਾ ਸਚਿਨ ਬਿਸ਼ਨੋਈ ਇਸ ਕਤਲ 'ਚ ਸ਼ਾਮਲ ਨਹੀਂ ਸੀ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਪੰਜਾਬ 'ਚ 29 ਮਈ ਨੂੰ ਹੱਤਿਆ ਹੋਈ ਸੀ। ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਮੁਹਾਲੀ ਦੇ ਜਲਵਾਯੂ ਟਾਵਰ ਇਲਾਕੇ 'ਚ ਛਾਪੇਮਾਰੀ ਦੌਰਾਨ ਪੁਲਿਸ ਨੇ 7 ਨੌਜਵਾਨਾਂ ਨੂੰ ਹਿਰਾਸਤ 'ਚ ਲਿਆ। ਪੁਲਿਸ ਵਲੋਂ ਇਨ੍ਹਾਂ 9 ਨੌਜਵਾਨਾਂ ਕੋਲੋਂ ਜਾਂਚ ਕੀਤੀ ਜਾਵੇਗੀ। ਮਹਾਰਾਸ਼ਟਰ ਦੇ ਪੁਣੇ ਤੋਂ ਸ਼ਾਰਪ ਸ਼ੂਟਰ ਸੌਰਵ ਮਹਾਕਾਲ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਬਠਿੰਡਾ ਤੋਂ ਕੇਸ਼ਵ ਤੇ ਚੇਤਨ ਨੂੰ ਹਿਰਾਸਤ 'ਚ ਲਿਆ। ਇਸ ਮਾਮਲੇ ਦੀ ਪੁਲਿਸ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।