ਅੰਮ੍ਰਿਤਸਰ (ਨੇਹਾ): ਸ਼੍ਰੋਮਣੀ ਕਮੇਟੀ (SGPC) ਨੂੰ ਸ੍ਰੀ ਹਰਿਮੰਦਰ ਸਾਹਿਬ 'ਚ ਆਰਡੀਐਕਸ ਧਮਾਕੇ ਸਬੰਧੀ ਮੰਗਲਵਾਰ ਨੂੰ ਇਕ ਮੇਲ ਹੋਰ ਆਈ ਹੈ। ਉਸੇ ਹੀ ਵਿਅਕਤੀ ਨੇ ਇਕ ਵਾਰ ਫਿਰ ਮੇਲ ਕਰ ਕੇ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨੂੰ ਕਿਹਾ ਕਿ ਤੁਹਾਨੂੰ ਕੱਲ੍ਹ ਵੀ ਸੂਚਿਤ ਕੀਤਾ ਗਿਆ ਸੀ ਕਿ ਸ੍ਰੀ ਹਰਿਮੰਦਰ ਸਾਹਿਬ 'ਚ ਧਮਾਕਾ ਕਰਨ ਲਈ ਆਰਡੀਐਕਸ ਦੀ ਵਰਤੋਂ ਦੀ ਸ਼ੰਕਾ ਹੈ ਪਰ ਇਸ ਵਿਸਫੋਟਕ ਸਮੱਗਰੀ ਦੀ ਭਾਲ ਨਹੀਂ ਕੀਤੀ ਜਾ ਸਕੀ।
ਇਸ ਤੋਂ ਬਾਅਦ ਪ੍ਰਬੰਧਕਾਂ ਨੇ ਪੁਲਿਸ ਨੂੰ ਮੁੜ ਸੂਚਿਤ ਕਰ ਦਿੱਤਾ ਹੈ ਤੇ ਲਿਖਤੀ ਸ਼ਿਕਾਇਤ ਵੀ ਦੇਣ ਜਾ ਰਹੇ ਹਨ। ਕੱਲ੍ਹ ਵਾਲੀ ਮੇਲ 'ਚ ਲਿਖਿਆ ਸੀ ਜੀ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਤ ਲੰਗਰ ਘਰ 'ਚ ਆਰਡੀਐਕਸ ਧਮਾਕਾ ਹੋਣ ਦਾ ਖਦਸ਼ਾ ਹੈ।



