Sri Lanka Crisis : PM ਰਾਨਿਲ ਵਿਕਰਮਸਿੰਘੇ ਨੇ ਦਿੱਤਾ ਅਸਤੀਫ਼ਾ!

by jaskamal

ਨਿਊਜ਼ ਡੈਸਕ : ਸ਼੍ਰੀਲੰਕਾ 'ਚ ਆਰਥਿਕ ਹਾਲਾਤ ਨਾਲ ਜੂਝ ਰਹੀ ਜਨਤਾ ਨੇ ਸ਼ਨੀਵਾਰ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੀ ਰਿਹਾਇਸ਼ ‘ਤੇ ਕਬਜ਼ਾ ਕਰ ਲਿਆ, ਦੂਜੇ ਪਾਸੇ ਰਾਸ਼ਟਰਪਤੀ ਆਪਣੀ ਰਿਹਾਇਸ਼ ਛੱਡ ਕੇ ਭੱਜ ਗਏ ਹਨ। ਦੇਸ਼ 'ਚ ਹਾਲਾਤ ਕਾਬੂ 'ਚ ਨਹੀਂ ਆ ਰਹੇ ਹਨ। ਹੁਣ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਨੇ ਅਸਤੀਫਾ ਦੇ ਦਿੱਤਾ ਹੈ।

ਵਿਕਰਮਸਿੰਘੇ ਨੇ ਸ਼ੀਵਾਰ ਨੂੰ ਅਸਤੀਫਾ ਦਿੰਦੇ ਹੋਏ ਕਿਹਾ ਕਿ ‘ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਨਹਾਂ ਇਹ ਫੈਸਲਾ ਲਿਆ ਹੈ।’ ਵਿਕਰਮਸਿੰਘਨੇ ਨੇ ਪਾਰਟੀ ਦੇ ਲੀਡਰਾਂ ਨੂੰ ਕਿਹਾ ਕਿ ਉਹ ਇਸ ਤੱਥ ਨੂੰ ਧਿਆਨ ਵਿੱਚ ਰਖਦੇ ਹੋਏ ਅਹੁਦਾ ਛੱਡਣ ਦਾ ਫੈਸਲਾ ਲੈ ਰਹੇ ਹਨ ਕਿ ਇਸ ਹਫਤੇ ਤੋਂ ਦੇਸ਼ਪੱਧਰੀ ਈਂਧਨ ਦੀ ਵੰਡ ਦੁਬਾਰਾ ਸ਼ੁਰੂ ਕੀਤੀ ਜਾਣੀ ਹੈ। ਵਿਸ਼ਵ ਖੁਰਾਕੀ ਪ੍ਰੋਗਰਾਮ ਦੇ ਡਾਇਰੈਟਕਰ ਇਸ ਹਫਤੇ ਦੇਸ਼ ਦਾ ਦੌਰਾ ਕਰਨ ਵਾਲੇ ਹਨ ਤੇ ਆਈ.ਐੱਮ.ਐੱਫ. ਲਈ ਕਰਜ਼ੇ ਦੀ ਨਿਰੰਤਰਤਾ ਰਿਪੋਰਟਨ ਨੂੰ ਜਲਦ ਹੀ ਅੰਤਿਮ ਰੂਪ ਦਿੱਤਾ ਜਾਣਾ ਹੈ।