ਸ਼੍ਰੀਲੰਕਾ ਦੀ ਆਰਥਿਕ ਸਥਿਤੀ ਖ਼ਰਾਬ, ਪੰਜਾਬ ਦੀ ਇੰਡਸਟ੍ਰੀਜ਼ ਨੂੰ ਝਟਕਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀਲੰਕਾ ਦੀ ਆਰਥਿਕ ਸਥਿਤੀ ਬਹੁਤ ਖ਼ਰਾਬ ਹੋ ਚੁੱਕੀ ਹੈ। ਇਸ ਦੀ ਆਰਥਿਕ ਸੰਕਟ ਨੇ ਪੰਜਾਬ ਦੀ ਇੰਡਸਟ੍ਰੀਜ਼ ਨੂੰ ਦੋਹਰਾ ਝਟਕਾ ਦਿੱਤਾ ਹੈ। ਪਹਿਲਾਂ ਜਿਥੇ ਸ਼੍ਰੀਲੰਕਾ ਤੋਂ ਮਿਲਣ ਵਾਲੇ ਨਵੇਂ ਆਰਡਰ ਬੰਦ ਹੋ ਗਏ ਹਨ, ਉਥੇ ਹੀ ਪੰਜਾਬ ਦੀਆਂ ਕਈ ਕੰਪਨੀਆਂ ਦੀ ਕਰੀਬ 50 ਕਰੋੜ ਰੁਪਏ ਦੀ ਰਕਮ ਫਸ ਗਈ ਹੈ। ਸ੍ਰੀਲੰਕਾ ਨੂੰ ਪੰਜਾਬ ਤੋਂ ਕਰੀਬ 25 ਮਿਲੀਅਨ ਅਮਰੀਕੀ ਡਾਲਰ ਦਾ ਮਾਲ ਸਲਾਨਾ ਨਿਰਯਾਤ ਕੀਤਾ ਜਾਂਦਾ ਹੈ। ਇਸ ਸਾਮਾਨ 'ਚ ਖੇਡਾਂ, ਲੋਕੋਮੋਟਿਵ, ਦਵਾਈ, ਸਕੈਫ ਫੋਲਡਿੰਗ, ਕਾਸਟਿੰਗ, ਆਟੋ ਪਾਰਟਸ, ਸਿਲਾਈ ਮਸ਼ੀਨਾਂ, ਪਾਰਟਸ, ਸੈਨੇਟਰੀ ਵੇਅਰਜ਼, ਵਾਲਵ ਅਤੇ ਕਾਕਸ ਆਦਿ ਸ਼ਾਮਲ ਹਨ।

ਸ੍ਰੀਲੰਕਾ ਨੂੰ ਭੇਜੇ ਜਾਣ ਵਾਲੇ ਮਾਲ ਵਿੱਚ ਪੰਜਾਬ ਤੋਂ ਬਾਅਦ ਦੱਖਣੀ ਭਾਰਤੀ ਰਾਜ ਵੀ ਸ਼ਾਮਲ ਹਨ। ਅਜਿਹੇ 'ਚ ਉਨ੍ਹਾਂ ਦਾ ਨੁਕਸਾਨ ਜ਼ਿਆਦਾ ਹੋਇਆ ਹੈ। ਇਸੇ ਕਰਕੇ ਯੂਕ੍ਰੇਨ ਤੋਂ ਬਾਅਦ ਪੰਜਾਬ ਦੇ ਕਾਰੋਬਾਰ ਨੂੰ ਦੂਜਾ ਝਟਕਾ ਲੱਗਾ ਹੈ। ਸ਼੍ਰੀਲੰਕਾ ਇਸ ਸਮੇਂ ਇਤਿਹਾਸ ਦੇ ਸਭ ਤੋਂ ਭੈੜੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਬਿਜਲੀ ਦੇ ਲੰਬੇ ਕੱਟਾਂ, ਬਾਲਣ, ਰਸੋਈ ਗੈਸ, ਜ਼ਰੂਰੀ ਵਸਤਾਂ ਦੀ ਘੱਟ ਸਪਲਾਈ ਲਈ ਲੰਬੀਆਂ ਕਤਾਰਾਂ ਨੇ ਸ਼੍ਰੀਲੰਕਾ ਵਿੱਚ ਅਸ਼ਾਂਤੀ ਪੈਦਾ ਕਰ ਦਿੱਤੀ ਹੈ।