ਸੁਖਬੀਰ ਸਿੰਘ ਬਾਦਲ ਕੋਰੋਨਾ ਪਾਜ਼ੇਟਿਵ ਤੋਂ ਬਾਅਦ ਹਾਲਤ ਵਿਗੜੀ,ਮੇਦਾਂਤਾ ਹਸਪਤਾਲ ‘ਚ ਸ਼ਿਫਟ

by vikramsehajpal

ਚੰਡੀਗੜ੍ਹ,(ਦੇਵ ਇੰਦਰਜੀਤ) :ਸੁਖਬੀਰ ਬਾਦਲ ਦੀ ਸਿਹਤ ਬਾਰੇ ਖ਼ਬਰ ਚੰਗੀ ਨਹੀਂ ਹੈ। ਉਨ੍ਹਾਂ ਨੂੰ ਬੁਖਾਰ ਹੋਣ ’ਤੇ ਮੋਹਾਲੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸਿਹਤ ਵਿਚ ਵਿਗਾਡ਼ ਆਉਣ ਤੋਂ ਬਾਅਦ ਉਥੇ ਉਨ੍ਹਾਂ ਦੀ ਸਿਹਤ ਵਿਚ ਜਦੋਂ ਸੁਧਾਰ ਆਉਂਦਾ ਨਜ਼ਰ ਨਾ ਆਇਆ ਤਾਂ ਅੱਜ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ।

ਇਹ ਜਾਣਕਾਰੀ ਉਨ੍ਹਾਂ ਫੇਸਬੁੱਕ ਪੋਸਟ ਰਾਹੀਂ ਦਿੱਤੀ ਹੈ। ਆਪਣੇ ਫੇਸਬੁੱਕ ਅਕਾਊਂਟ ਤੋਂ ਕੀਤੀ ਪੋਸਟ 'ਚ ਉਨ੍ਹਾਂ ਲਿਖਿਆ ਹੈ- ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਮੇਰਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਉਂਝ ਮੈਂ ਬਿਲਕੁਲ ਠੀਕ ਹਾਂ ਤੇ ਇਕਾਂਤਵਾਸ 'ਚ ਜਾ ਰਿਹਾ ਹੈ। ਬੀਤੇ ਦਿਨੀਂ ਮੇਰੇ ਸੰਪਰਕ ਵਿਚ ਆਏ ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ਆਪਣਾ ਕੋਰੋਨਾ ਟੈਸਟ ਕਰਵਾਉਣ ਤੇ ਇਸ ਸਬੰਧੀ ਸਾਰੀਆਂ ਸਾਵਧਾਨੀਆਂ ਵਰਤੋਂ ਵਿਚ ਲਿਆਉਣ।'