ਸੁਪਰੀਮ ਕੋਰਟ ਨੇ ਰਿਪਬਲਿਕ ਟੀਵੀ ਦੇ ਐਡਿਟਰ-ਇਨ-ਚੀਫ ਅਰਨਬ ਗੋਸਵਾਮੀ ਨੂੰ ਦਿੱਤਾ ਵੱਡਾ ਝੱਟਕਾ

by simranofficial

ਮਹਾਰਾਸ਼ਟਰ (ਐਨ .ਆਰ .ਆਈ ): ਸੁਪਰੀਮ ਕੋਰਟ ਨੇ ਰਿਪਬਲਿਕ ਟੀਵੀ ਦੇ ਐਡਿਟਰ-ਇਨ-ਚੀਫ ਅਰਨਬ ਗੋਸਵਾਮੀ ਨੂੰ ਇਕ ਵੱਡਾ ਝੱਟਕਾ ਦਿੱਤਾ ਸੁਪਰੀਮ ਕੋਰਟ ਨੇ ਵਿਸ਼ੇਸ਼ ਅਧਿਕਾਰਾਂ ਦੇ ਘਾਣ ਮਾਮਲੇ 'ਚ ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਵਿਧਾਨ ਸਭਾ ਸਕੱਤਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਮੁੱਖ ਜੱਜ ਐੱਸਏ ਬੋਬਡ਼ੇ ਦੀ ਨੁਮਾਇੰਦਗੀ ਵਾਲੀ ਬੈਂਚ ਨੇ ਇਹ ਵੀ ਕਿਹਾ ਕਿ ਪਟੀਸ਼ਨਰ ਅਰਨਬ ਗੋਸਵਾਮੀ ਨੂੰ ਉਨ੍ਹਾਂ ਦੇ ਮਾਮਲੇ ਖ਼ਿਲਾਫ਼ ਜਾਰੀ ਵਿਸ਼ੇਸ਼ ਅਧਿਕਾਰ ਨੋਟਿਸ ਤਹਿਤ ਸੁਣਵਾਈ ਤਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ।