AUS vs IND: ਭਾਰਤੀ ਟੀਮ ਸ਼ਰਮਨਾਕ ਪ੍ਰਦਸ਼ਨ, 36 ਦੌੜਾਂ ’ਤੇ ਢੇਰ ਹੋਈ ਟੀਮ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਭਾਰਤੀ ਕ੍ਰਿਕਟ ਟੀਮ ਬੇਹੱਦ ਸ਼ਰਮਨਾਕ ਬੱਲੇਬਾਜੀ ਪ੍ਰਦਰਸ਼ਨ ਕਰਦੇ ਹੋਏ ਆਸਟਰੇਲੀਆ ਖ਼ਿਲਾਫ਼ ਦਿਨ-ਰਾਤ ਟੈਸਟ ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਪਹਿਲੇ ਸੈਸ਼ਨ ਵਿੱਚ ਆਪਣੇ ਇਤਿਹਾਸ ਦੇ ਰਿਕਾਰਡ ਘੱਟ ਤੋਂ ਘੱਟ ਸਕੋਰ 36 ਦੌੜਾਂ ’ਤੇ ਢੇਰ ਹੋ ਗਈ।

ਭਾਰਤ ਨੇ 20 ਜੂਨ 1974 ਨੂੰ ਲਾਰਡਸ ਮੈਦਾਨ ਵਿੱਚ ਇੰਗਲੈਂਡ ਖ਼ਿਲਾਫ਼ 42 ਦੌੜਾਂ ਦਾ ਸਕੋਰ ਬਣਾਇਆ ਸੀ। ਇਸ ਤਰ੍ਹਾਂ ਭਾਰਤ ਨੇ ਆਪਣੇ 46 ਸਾਲ ਪੁਰਾਣੇ ਸਭ ਤੋਂ ਘੱਟ ਸਕੋਰ ਦਾ ਰਿਕਾਰਡ ਤੋੜ ਦਿੱਤਾ। ਉਥੇ ਹੀ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਨਿਊਜ਼ੀਲੈਂਡ ਦੇ ਨਾਮ ਹੈ। ਸਾਲ 1955 ਵਿਚ ਹੋਏ ਇਸ ਟੈਸਟ ਮੈਚ ਵਿਚ ਨਿਊਜ਼ੀਲੈਂਡ ਨੇ ਇੰਗਲੈਂਡ ਖ਼ਿਲਾਫ਼ ਸਿਰਫ਼ 26 ਦੌੜਾਂ ਬਣਾਈਆਂ ਸਨ।

ਨਿਊਜ਼ੀਲੈਂਡ ਦੇ ਬਾਅਦ ਅਫਰੀਕਾ ਦੇ ਨਾ ਟੈਸਟ ਮੈਚਾਂ ਵਿਚ ਸਭ ਤੋਂ ਘੱਟ ਦੌੜਾਂ ਦਾ ਸਕੋਰ 4 ਵਾਰ ਹੈ। 2 ਵਾਰ ਇਹ ਟੀ 30-30 ’ਤੇ ਆਊਟ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਾਊਥ ਅਫਰੀਕਾ 35 ਅਤੇ 36 ਦੌੜਾਂ ’ਤੇ ਵੀ ਆਊਟ ਹੋ ਚੁੱਕੀ ਹੈ। ਦੱਖਣੀ ਅਫਰੀਕਾ ਨੇ 3 ਵਾਰ ਇਹ ਸਕੋਰ ਇੰਗਲੈਂਡ ਖ਼ਿਲਾਫ਼, ਉਥੇ ਹੀ ਇਕ ਵਾਰ ਆਸਟਰੇਲੀਆ ਖ਼ਿਲਾਫ਼ ਇਹ ਸਕੋਰ ਬਣਾਇਆ ਹੈ। ਉਥੇ ਹੀ ਆਸਟਰੇਲੀਆ ਦਾ ਟੈਸਟ ਮੈਚਾਂ ਵਿਚ ਸਭ ਤੋਂ ਘੱਟ ਸਕੋਰ 36 ਹੈ। ਇਸ ਤੋਂ ਬਾਅਦ ਇਹ ਸਕੋਰ 42 ਹੈ।