
ਨਿਊਜ਼ ਡੈਸਕ (ਸ਼ਰਮਾ) : ਥਾਈਲੈਂਡ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਥੇ ਚੋਣਬੁਰੀ ਵਿੱਚ ਨਾਈਟ ਕਲੱਬ ਦੌਰਾਨ ਅੱਗ ਲੱਗਣ ਕਾਰਨ 13 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕਈ ਲੋਕ ਜਖ਼ਮੀ ਵੀ ਹੋ ਗਏ ਹਨ ਬਚਾਅ ਕਰਮਚਾਰੀ ਨੇ ਦੱਸਿਆ ਕਿ ਜਦੋ ਅੱਗ ਲੱਗੀ ਉਸ ਸਮੇ ਰਾਤ ਦੇ 1 ਵਜੇ ਹੋਏ ਸੀ, ਇਸ ਹਾਦਸੇ ਵਿੱਚ 4 ਔਰਤਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਟੀਮ ਵਲੋਂ ਹਾਦਸੇ ਵਿੱਚ 35 ਤੋਂ ਵੱਧ ਜਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਈ ਗਿਆ ਸੀ। ਇਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ। ਪੁਲਿਸ ਵਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ ।