ਟੈਕਸਟਾਈਲ ਮਿੱਲ ‘ਚ ਲੱਗੀ ਭਿਆਨਕ ਅੱਗ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਸੂਰਤ 'ਚ ਇਕ ਟੈਕਸਟਾਈਲ ਮਿੱਲ 'ਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਅੱਗ 'ਤੇ ਕਾਬੂ ਪਾਉਣ ਲਈ 15-20 ਫਾਇਰ ਫਾਈਟਰਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਫਾਇਰ ਅਫਸਰ ਫਾਲਗੁਨ ਕੁਮਾਰ ਨੇ ਦੱਸਿਆ, ''15-20 ਫਾਇਰਫਾਈਟਰ ਮੌਕੇ 'ਤੇ ਪਹੁੰਚ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਇਹ ਅੱਗ ਲੱਗੀ, ਇਸ ਦੀਆਂ ਲਪਟਾਂ ਇਮਾਰਤ ਦੇ ਉੱਪਰਲੇ ਅਸਮਾਨ 'ਚ ਦਿਖਾਈ ਦੇਣ ਲੱਗੀਆਂ। ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਅਤੇ ਅੱਗ 'ਤੇ ਜਲਦੀ ਹੀ ਕਾਬੂ ਪਾ ਲਿਆ ਗਿਆ।