7 ਸਾਲਾ ਕੁੜੀ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਚ ਪਹੁੰਚ ਕੇ ਰਚਿਆ ਇਤਿਹਾਸ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੋਪੜ ਦੀ ਰਹਿਣ ਵਾਲੀ 7 ਸਾਲ ਦੀ ਬੱਚੀ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ। ਸਾਨਵੀ ਸੂਦ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਪਹਿਲੀ ਕੁੜੀ ਹੈ, ਜਿਸ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਤੇ ਪਹੁੰਚ ਕੇ ਭਾਰਤ ਦਾ ਝੰਡਾ ਲਹਿਰਾਇਆ ਹੈ।

ਉਸ ਦੇ ਪਿਤਾ ਦੀਪਕ ਨੇ ਦੱਸਿਆ ਕਿ ਟ੍ਰੈਕਿੰਗ ਦੌਰਾਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਟ੍ਰੈਕਿੰਗ ਕਰਦੇ ਸਮੇਂ ਬਾਰਿਸ਼ ਸ਼ੁਰੂ ਹੋ ਜਾਂਦੀ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਧੀ ਦਾ ਹੌਂਸਲਾ ਨਹੀਂ ਘੱਟ ਹੋਇਆ। ਸਭ ਤੋਂ ਵੱਡੀ ਪਰੇਸ਼ਾਨੀ ਇਹ ਸੀ ਕਿ ਟ੍ਰੈਕਿੰਗ ਦੌਰਾਨ ਉੱਚਾਈ ਜ਼ਿਆਦਾ ਹੋਣ ਦੇ ਚਲਦਿਆਂ ਸਿਰਫ਼ 65 ਫ਼ੀਸਦੀ ਹੀ ਆਕਸੀਜ਼ਨ ਮਿਲਦੀ ਸੀ।