ਜੇਲ੍ਹ ਦਾ ਸਹਾਇਕ ਸੁਪਰਡੈਂਟ 78 ਗ੍ਰਾਮ ਹੈਰੋਇਨ ਸਮੇਤ ਕਾਬੂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਚੋਂ ਨਸ਼ਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ ਕਿ ਇਸ ਵਿੱਚ ਕਈ ਅਧਿਕਾਰੀ ਵੀ ਹਨ ਜੋ ਨਸ਼ਾ ਵੇਚਦੇ ਹਨ। ਫਰੀਦਕੋਟ ਤੋਂ ਇਕ ਮਾਮਲਾ ਸਾਹਮਣੇ ਆਈ ਹੈ ਜਿਥੇ ਸਥਾਨਕ ਕੇਦਰੀ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਿੰਨੀ ਟਾਕ ਨੂੰ 78 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਸੁਪਰਡੈਂਟ ਬੈਰਕਾਂ ਦੀ ਚੈਕਿੰਗ ਲਈ ਜਦੋ ਡਿਉਢੀ ਤੋਂ ਅੱਗੇ ਜਾਣ ਲੱਗਾ ਤਾਂ ਦਰਵਾਜ਼ੇ ਤੇ ਤਾਇਨਾਤ ਅਧਿਕਾਰੀ ਨੇ ਉਸ ਦੀ ਤਲਾਸ਼ੀ ਲਈ ਰੋਕਿਆ ਗਿਆ।

ਤਲਾਸ਼ੀ ਦੌਰਾਨ ਸਹਾਇਕ ਸੁਪਰਡੈਂਟ ਦੀ ਫਾਈਲ ਵਿੱਚੋ 78 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਡਿਉਢੀ 'ਤੇ ਤਾਇਨਾਤ ਮੁਲਾਜਮਾਂ ਨੇ ਜੇਲ੍ਹ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ। SSP ਰਾਜਪਾਲ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਇਸ ਮਾਮਲੇ ਦੀ ਜਾਚ ਕਰ ਰਹੀ ਹੈ। ਪੁਲਿਸ ਨੇ ਉਸ ਕੋਲੋਂ ਇਕ ਮੁਬਾਇਲ ਵੀ ਬਰਾਮਦ ਕੀਤੇ ਹਨ।