ਆਟੋਰਿਕਸ਼ਾ ਯੂਨੀਅਨ ਤੇ ਦਿੱਲੀ ਪ੍ਰਦੇਸ਼ ਟੈਕਸੀ ਯੂਨੀਅਨ ਦਾ ਆਇਆ ਵੱਡਾ ਬਿਆਨ

by simranofficial

ਨਵੀਂ ਦਿੱਲੀ (ਐਨ. ਆਰ. ਆਈ. ਮੀਡਿਆ ):- ਦਿੱਲੀ ਟ੍ਰਾਂਸਪੋਰਟ ਯੂਨੀਅਨਾਂ ਨੇ ਹੜਤਾਲ ਦੀ ਮੰਗ ਕੀਤੀ ਸੀ ,ਦਿੱਲੀ ਟ੍ਰਾਂਸਪੋਰਟ ਯੂਨੀਅਨਾਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਇੱਕ ਹੋਰ ਐਲਾਨ ਹੋ ਗਿਆ ਹੈ 10 ਵੱਡੀਆਂ ਟਰਾਂਸਪੋਰਟ ਯੂਨੀਅਨਾਂ ਨੇ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀ ਨਹੀਂ ਸੁਣਦੀ ਤਾਂ ਬੱਸ, ਟਰੱਕ, ਆਟੋ, ਕੈਬਾਂ ਅਤੇ ਟੈਕਸੀਆਂ ਸਣੇ ਟਰਾਂਸਪੋਰਟ ਸੇਵਾਵਾਂ ਕੌਮੀ ਰਾਜਧਾਨੀ ਵਿੱਚ ਬੰਦ ਕਰ ਦਿੱਤੀਆਂ ਜਾਣਗੀਆਂ। ਪਰ ਹੁਣ ਕੁੱਝ ਵੱਖਰੀਆਂ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਰਾਜਿੰਦਰ ਸੋਨੀ ਮਹਾਂਮੰਤਰੀ ਦਿੱਲੀ ਆਟੋਰਿਕਸ਼ਾ ਯੂਨੀਅਨ ਅਤੇ ਦਿੱਲੀ ਪ੍ਰਦੇਸ਼ ਟੈਕਸੀ ਯੂਨੀਅਨ ਨੇ ਕਿਹਾ ਕਿ “ਅਸੀਂ ਪੂਰੇ ਦੇਸ਼ ਵਾਂਗ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ ਹਾਂ। ਪਰ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਦਿੱਲੀ ਦੀਆਂ ਆਟੋਰਿਕਸ਼ਾ ਅਤੇ ਟੈਕਸੀਆਂ ਹੜਤਾਲ ‘ਤੇ ਨਹੀਂ ਆਉਣਗੀਆਂ।

ਸੋਨੀ ਨੇ ਆਪਣੀ ਮਜਬੂਰੀ ਦਸਦੇ ਹੋਏ ਕਿਹਾ ਕਿ “ਸਾਨੂੰ ਅੱਗੇ ਹੀ 4 ਮਹੀਨਿਆਂ ਤੋਂ ਕੰਮ ਨਹੀਂ ਮਿਲ ਰਿਹਾ ਹੈ ਅਤੇ ਹੁਣ ਅਸੀ ਹੜਤਾਲ ਬਰਦਾਸ਼ਤ ਨਹੀਂ ਕਰ ਸਕਦੇ। ਦਿੱਲੀ ਟ੍ਰਾਂਸਪੋਰਟ ਯੂਨੀਅਨਾਂ ਨੇ ਹੜਤਾਲ ਦੀ ਮੰਗ ਕੀਤੀ ਸੀ। ਪਰ ਇਸ ਦੇ ਉਲਟ ਦਿੱਲੀ ਆਟੋਰਿਕਸ਼ਾ ਯੂਨੀਅਨ ਅਤੇ ਦਿੱਲੀ ਪ੍ਰਦੇਸ਼ ਟੈਕਸੀ ਯੂਨੀਅਨ ਦਾ ਹੁਣ ਇਹ ਐਲਾਨ ਸਾਹਮਣੇ ਆ ਚੁੱਕਾ ਹੈ |