ਕਾਲੇ ਕੱਛੇ ਵਾਲੇ ਗੈਂਗ ਨੇ ਫਿਰ ਦਿੱਤਾ ਵਾਰਦਾਤ ਨੂੰ ਅੰਜਾਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿੱਚ ਫਿਰ ਕਾਲੇ ਕੱਛੇ ਵਾਲੇ ਗੈਂਗ ਨੇ ਵਾਰਦਾਤ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਇਸ ਗੈਂਗ ਵਲੋਂ ਅੱਧੀ ਰਾਤ ਨੂੰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣਦਾ ਹੈ। ਇਸ ਗੈਂਗ ਕੋਲ ਤੇਜ਼ਧਾਰ ਹਥਿਆਰ ਵੀ ਦਿਖਾਈ ਦਿੰਦੇ ਹਨ। ਪੁਲਿਸ ਨੇ ਦੱਸਿਆ ਹੈ ਕਿ ਫੜੇ ਜਾਣ ਦੇ ਡਰ ਤੋਂ ਉਹ ਆਪਣੇ ਸਰੀਰ 'ਤੇ ਤੇਲ ਲਾਉਦੇ ਹਨ। ਕਾਲੇ ਕੱਛੇ ਵਾਲੇ ਗੈਂਗ ਫਿਰ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਘਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਸ ਗਿਰੋਹ ਦੇ ਲੋਕ ਲੁਧਿਆਣਾ 'ਚ ਲਗਾਤਾਰ ਤਬਾਹੀ ਮਚਾਉਂਦੇ ਜਾ ਰਹੇ ਹਨ, ਜਿਸ ਕਾਰਨ ਲੋਕਾਂ ਵਿੱਚ ਹੜਕੰਪ ਮੱਚਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 6 ਤੋਂ 7 ਵਿਅਕਤੀਆਂ ਦਾ ਇਹ ਗਿਰੋਹ, ਜੋ ਕਿ ਸਿਰਫ ਚੰਢੀ ਤੇ ਸਿਰਾਂ ਤੇ ਬੰਦਰ ਵਾਲਿਆਂ ਟੋਪੀਆਂ ਪਾ ਕੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਨਾਲ ਘੁੰਮਦੇ ਦਿਖਾਈ ਦੇ ਰਹੇ ਹਨ। ਹੁਣ ਲਗਾਤਾਰ ਕਾਲੇ ਕੱਛੇ ਵਾਲੇ ਗੈਂਗ ਦੀ ਵੀਡੀਓ ਵਾਇਰਲ ਹੋ ਰਿਹਾ ਹਨ। ਪੁਲਿਸ ਨੇ ਕਿਹਾ ਕਿ ਇਹ ਗੈਂਗ 5 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਪਰ ਪੁਲਿਸ ਹਾਲੇ ਇਨ੍ਹਾਂ ਨੂੰ ਫੜਣ ਵਿੱਚ ਨਾਕਾਮ ਨਜ਼ਰ ਆ ਰਹੀ ਹੈ।