ਖੇਤਾਂ ‘ਚੋ ਮਿਲੀਆਂ 2 ਸਕੇ ਭਰਾਵਾਂ ਦੀ ਲਾਸ਼ਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਈਸਾਪੁਰ ਵਿੱਖੇ ਦੋ ਸਕੇ ਭਰਾਵਾਂ ਦੀ ਮੌਤ ਦਾ ਮਾਮਲਾ ਸਾਮਣੇ ਆਇਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਜੀਜੇ ਨੇ ਫੋਨ ਕੀਤਾ 'ਤੇ ਕਿਹਾ ਮੇਰੀ ਕਿਸੇ ਨਾਲ ਲੜਾਈ ਹੋਈ ਹੈ। ਜਿਸ ਤੋਂ ਬਾਅਦ ਗੁਰਦੀਪ ਸਿੰਘ ਤੇਗੁਰਪ੍ਰੀਤ ਸਿੰਘ ਆਪਣੇ ਜੀਜੇ ਦੀ ਮਦਦ ਲਈ ਉੱਥੇ ਚਲੇ ਗਏ ਪਰ ਉਹ ਪੂਰੀ ਰਾਤ ਘਰ ਵਾਪਿਸ ਨਹੀਂ ਆਏ।

ਜਿਸ ਤੋਂ ਬਾਅਦ ਪਤਾ ਲੱਗਾ ਕਿ ਦੋਨਾਂ ਭਰਾਵਾਂ ਦੀ ਲਾਸ਼ਾ ਖੇਤਾਂ 'ਚੋ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਊਨਾ ਦੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨ ਦੇ ਨਿਸ਼ਾਨ ਹਨ। ਪੁਲਿਸ ਨੇ ਦੱਸਿਆ ਕਿ ਸੂਚਨਾ ਆਈ ਸੀ ਕਿ 3 ਨੌਜਵਾਨ ਮੋਟਰਸਾਈਕਲ ਤੇ ਜਾ ਰਹੇ ਸੀ। ਜਿਨ੍ਹਾਂ ਚੋ 2 ਦੀ ਮੌਤ ਹੋ ਗਈ ਹੈ ਤੇ ਇਕ ਰਾਮ ਸਿੰਘ ਨਾਮ ਦਾ ਵਿਅਕਤੀ ਜਖ਼ਮੀ ਹੋ ਗਿਆ ਹੈ। ਉਸ ਦੇ ਜੀਜੇ ਗਗਨ ਨੇ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਜਿਨ੍ਹਾਂ ਨਾਲ ਮੇਰਾ ਝਗੜਾ ਹੋਇਆ ਹੈ ਊਨਾ ਨੇ ਹੀ ਇਨ੍ਹਾਂ ਦੋਨਾਂ ਨੂੰ ਵੀ ਮਾਰੀਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।