ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਨੌਜਵਾਨ ਦੀ ਭੇਤਭਰੀ ਹਾਲਤ ‘ਚ ਮਿਲੀ ਲਾਸ਼

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ 'ਚ ਭੇਤਭਰੀ ਹਾਲਤ 'ਚ ਇਕ ਨੌਜਵਾਨ ਹਲਵਾਈ ਦੀ ਲਾਸ਼ ਪੀ. ਜੀ. ਦੇ ਕਮਰੇ 'ਚੋਂ ਫਾਾਹਾ ਲੱਗੀ ਹਾਲਤ 'ਚ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਮਨੀ ਪੁੱਤਰ ਹੰਸਰਾਜ ਵਾਸੀ ਪਿੰਡ ਗੰਢਵਾ ਕਾਲੋਨੀ ਫਗਵਾੜਾ ਵਜੋਂ ਦੱਸੀ ਜਾ ਰਹੀ ਹੈ। ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।

ਮ੍ਰਿਤਕ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਹੋ ਸਕਦਾ ਹੈ ਕਿ ਉਸ ਨੇ ਆਤਮਹੱਤਿਆ ਕਰ ਲਈ ਹੋਵੇ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।