ਮਾਤਾ ਨੈਣਾ ਦੇਵੀ ਮੰਦਰ ਦੀਆਂ ਪੌੜੀਆਂ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੰਗਾ ਵਿਖੇ ਤੜਕਸਾਰ ਮੁਕੰਦਪੁਰ ਰੋਡ ’ਤੇ ਸਥਿਤ ਮਾਤਾ ਨੈਣਾ ਦੇਵੀ ਮੰਦਰ ਦੇ ਬਾਹਰ ਬਣੀਆਂ ਪੌੜੀਆਂ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਉਕਤ ਮ੍ਰਿਤਕ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਮੰਦਰ ਦੀਆਂ ਪੌੜੀਆਂ ’ਤੇ ਸੌਂ ਜਾਂਦਾ ਸੀ, ਮੰਦਰ ਦੀਆਂ ਪੌੜੀਆਂ ’ਤੇ ਸੁੱਤਾ ਪਿਆ ਹੀ ਮਰ ਗਿਆ।

ਪੁਲਿਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸ਼ਨਾਖਤ ਲਈ ਸਥਾਨਕ ਮਸੰਦਾਂ ਪੱਟੀ ਸ਼ਮਸ਼ਾਨਘਾਟ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਮ੍ਰਿਤਕ ਦੇ ਸਰੀਰ ’ਤੇ ਪੀਲੇ ਰੰਗ ਦੀ ਟੀ-ਸ਼ਰਟ ਅਤੇ ਨੀਲੇ ਰੰਗ ਦੀ ਪੈਂਟ ਹੈ ਅਤੇ 50 ਕੁ ਸਾਲ ਦਾ ਲੱਗਦਾ ਹੈ, ਜਦਕਿ ਉਸ ਦੇ ਦਾੜ੍ਹੀ ਕੇਸ ਚਿੱਟੇ ਹਨ ਅਤੇ ਕੱਟੇ ਹੋਏ ਹਨ।