ਪਾਕਿਸਤਾਨ ਦੇ ਸਿਆਲਕੋਟ ਕੈਂਟ ਇਲਾਕੇ ‘ਚ ਹੋਇਆ ਜ਼ਬਰਦਸਤ ਧਮਾਕਾ

by jaskamal

ਨਿਊਜ਼ ਡੈਸਕ : ਪਾਕਿਸਤਾਨ ਦੇ ਸਿਆਲਕੋਟ 'ਚ ਅੱਜ ਇਕ ਜ਼ਬਰਦਸਤ ਧਮਾਕਾ ਹੋਇਆ। ਕਥਿਤ ਤੌਰ 'ਤੇ ਪੰਜਾਬ ਸੂਬੇ ਦੇ ਛਾਉਣੀ ਖੇਤਰ ਦੇ ਨੇੜੇ ਧਮਾਕੇ ਦੀ ਆਵਾਜ਼ ਸੁਣੀ ਗਈ। ਇਸ ਜ਼ਬਰਦਸਤ ਧਮਾਕੇ ਨਾਲ ਪੂਰਾ ਇਲਾਕਾ ਦਹਿਲ ਉੱਠਿਆ। ਹਾਲਾਂਕਿ ਇਸ ਧਮਾਕੇ ਦੇ ਕਾਰਨਾਂ ਦੀ ਪਤਾ ਨਹੀਂ ਲੱਗਾ ਕਿ ਆਖਰ ਇਹ ਕੋਈ ਬੰਬ ਧਮਾਕਾ ਸੀ ਜਾਂ ਫਿਰ ਕਿਸੇ ਹੋਰ ਵਸਤ ਦਾ ਧਮਾਕਾ ਸੀ।

“ਪਾਕਿਸਤਾਨ-ਉੱਤਰੀ ਪਾਕਿਸਤਾਨ 'ਚ ਸਿਆਲਕੋਟ ਮਿਲਟਰੀ ਬੇਸ ਉੱਤੇ ਕਈ ਧਮਾਕੇ ਹੋਏ। ਇਹ ਸਟੋਰੇਜ਼ ਖੇਤਰ ਦੇ ਅਸਲੇ ਦਾ ਭੰਡਾਰ ਹੈ। ਇਥੇ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।