ਭਰਾ ਨੇ ਮੋਬਾਇਲ ਨੂੰ ਲੈ ਕੇ ਹੋਏ ਵਿਵਾਦ ’ਚ ਆਪਣੀ ਭੈਣ ਦਾ ਗੋਲੀ ਮਾਰ ਕੇ ਕੀਤਾ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦੇ ਪਿੰਡ ’ਚ ਇਕ ਭਰਾ ਨੇ ਮੋਬਾਇਲ ਵਿਵਾਦ ’ਚ ਆਪਣੀ ਭੈਣ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਥਾਣੇਦਾਰ ਅਦਿੱਤਿਆ ਸਿੰਘ ਨੇ ਦੱਸਿਆ ਕਿ ਰਾਮਚੰਦਰਪੁਰ ਪਿੰਡ ਵਾਸੀ ਗੁੜੀਆ ਦਾ ਵਿਆਹ ਨਹੀਂ ਹੋਇਆ ਸੀ ਅਤੇ ਉਹ ਆਪਣੀ ਮਾਂ ਵਿਦਿਆ ਦੇਵੀ ਨਾਲ ਰਹਿੰਦੀ ਸੀ। ਧਰਮਿੰਦਰ ਉਰਫ਼ ਧੀਰਜ ਸ਼ੁਕਲਾ ਅਤੇ ਉਸ ਦੀ ਭੈਣ ਗੁੜੀਆ ’ਚ ਮੋਬਾਇਲ ਫੋਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।

ਦੋਸ਼ ਹੈ ਕਿ ਧਰਮਿੰਦਰ ਨੇ ਗੈਰ-ਕਾਨੂੰਨੀ ਬੰਦੂਕ ਨਾਲ ਆਪਣੀ ਭੈਣ ਗੁੜੀਆ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮਾਂ ਵਿਦਿਆ ਦੇਵੀ ਦੀ ਸ਼ਿਕਾਇਤ ’ਤੇ ਧਰਮਿੰਦਰ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।